04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਪ੍ਰੋ. ਜੀ. ਐਸ. ਮੁਲਤਾਨੀ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਸ਼ਨ ਵੰਡਿਆ

ਅਜੀਤ ਡੈਸਕ 02-09-2025
ਮੁਕੇਰੀਆਂ, 1 ਸਤੰਬਰ (ਰਾਮਗੜ੍ਹੀਆ)- ਦਰਿਆ ਬਿਆਸ 'ਚ ਆਏ ਹੜ੍ਹ ਕਾਰਨ ਦਰਿਆ ਨੇੜੇ ਲੱਗਦੇ ਪਿੰਡ ਇਸ ਸਮੇਂ ਪਾਣੀ ਦੀ ਮਾਰ ਹੇਠਾਂ ਆ ਚੁੱਕੇ ਹਨ, ਜਿਸ ਤਹਿਤ ਲੋਕਾਂ ਦੀ ਮਦਦ ਲਈ ਪ੍ਰੋ. ਜੀ. ਐਸ. ਮੁਲਤਾਨੀ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਮੁਕੇਰੀਆਂ ਦੀ ਅਗਵਾਈ ਹੇਠ ਹਲਕਾ ਮੁਕੇਰੀਆਂ ਦੇ ਪਿੰਡ ਹਲੇੜ ਜਨਾਰਧਨ, ਕੋਲੀਆਂ, ਕੁਲੀਆਂ ਦੇ ਵਸਨੀਕਾਂ ਨੂੰ ਪਿੰਡ ਦੇ ਸਰਪੰਚਾਂ ਨੂੰ ਨਾਲ ਲੈ ਕੇ ਘਰ-ਘਰ ਰਾਸ਼ਨ ਪਹੁੰਚਾਇਆ ਗਿਆ | ਇਸ ਮੌਕੇ ਪ੍ਰੋ. ਜੀ. ਐਸ. ਮੁਲਤਾਨੀ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਖੜੀ ਹੈ ਅਤੇ ਲੋਕਾਂ ਦੀਆਂ ਫ਼ਸਲਾਂ ਤੇ ਹੋਰ ਹੋਏ ਨੁਕਸਾਨ ਦਾ ਵੀ ਮੁਆਵਜ਼ਾ ਦੇਵੇਗੀ | | ਇਸ ਮੌਕੇ ਉਨ੍ਹਾਂ ਜਿੱਥੇ ਘਰ-ਘਰ ਜਾ ਕੇ ਰਾਸ਼ਨ ਅਤੇ ਹੋਰ ਜ਼ਰੂਰੀ ਸਾਮਾਨ ਵੰਡਿਆ, ਉੱਥੇ ਉਨ੍ਹਾਂ ਲੋਕਾਂ ਨੂੰ ਹੌਸਲਾ ਦਿੱਤਾ ਕਿ ਅਸੀਂ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਦੁੱਖ ਦੀ ਘੜੀ ਵਿਚ ਲੋਕਾਂ ਦੇ ਨਾਲ ਖੜੀ ਹੈ | ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਮਾਰਕੀਟ ਕਮੇਟੀ ਹਰਜੀਤ ਸਿੰਘ ਸਹੋਤਾ, ਮਾਸਟਰ ਸੇਵਾ ਸਿੰਘ ਐਮ. ਸੀ, ਉਪਦੇਸ਼ ਠਾਕੁਰ, ਡਾ. ਜੋਲੀ, ਅਮਿਤ ਕੁਮਾਰ, ਬਲਵਿੰਦਰ ਸੋਨੀ, ਸੁਰਿੰਦਰ ਠਾਕੁਰ, ਮਲਕੀਤ ਸਿੰਘ, ਅਮਨ ਠਾਕੁਰ, ਬੈਨੀ ਰਾਣਾ, ਤਜਿੰਦਰ ਰਾਣਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗੁਰੂ ਤੇਗ਼ ਬਹਾਦਰ ਖ਼ਾਲਸਾ ਐਜੂਕੇਸ਼ਨਲ ਟਰੱਸਟ ਨੇ 'ਖੇਡ ਦਿਵਸ' ਮਨਾਇਆ ਅਗਲੀ ਖ਼ਬਰ 'ਆਪ' ਸਰਕਾਰ ਹੜ੍ਹ ਪੀੜਤਾਂ ਦੀ ਮਦਦ ਕਰਨ 'ਚ ਰਹੀ ਨਾਕਾਮ-ਕੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।