04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਕਾਲੇਵਾਲ-ਬੀਤ ਦੀ ਸੰਗਤ ਨੇ ਹੜ੍ਹ ਪੀੜਤਾਂ ਲਈ ਰਾਸ਼ਨ ਦੀ ਟਰਾਲੀ ਭੇਜੀ

ਅਜੀਤ ਡੈਸਕ 02-09-2025
ਬੀਣੇਵਾਲ, 1 ਸਤੰਬਰ (ਬੈਜ ਚੌਧਰੀ)-ਬੀਤ ਇਲਾਕੇ ਦੇ ਪਿੰਡ ਕਾਲੇਵਾਲ ਦੀ ਸੰਗਤ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਰਾਸ਼ਨ ਦੀ ਟਰਾਲੀ ਡੇਰਾ ਬਾਬਾ ਨਾਨਕ ਲਈ ਭੇਜੀ ਗਈ | ਇਸ ਮੌਕੇ ਸੰਦੀਪ ਰਾਣਾ ਸੋਨੂੰ ਨੇ ਦੱਸਿਆ ਕਿ ਹੜ ਪੀੜਤਾਂ ਲਈ ਸੁੱਕੀ ਰਾਸ਼ਨ ਸਮੱਗਰੀ ਸਮੂਹ ਨਗਰ ਨਿਵਾਸੀਆਂ ਵਲੋਂ ਭੇਜੀ ਗਈ, ਜਿਸ 'ਚ ਦਾਲਾਂ, ਆਟਾ, ਚਾਵਲ, ਚੀਨੀ, ਘਿਓ ਵਗ਼ੈਰਾ ਤੋਂ ਇਲਾਵਾ ਕੱਪੜੇ ਆਦਿ ਭੇਜੇ ਗਏ | ਇਸ ਮੌਕੇ ਸੰਦੀਪ ਰਾਣਾ ਸੋਨੂੰ, ਅਲੋਕ ਰਾਣਾ, ਡਾ: ਜਸਵੀਰ ਸਿੰਘ, ਪਰਮਜੀਤ ਸੋਨੂੰ ਸਰਪੰਚ, ਗੌਰਵ ਪੁਰੀ, ਬਲੂ ਦਿਆਲ, ਸੋਢੀ ਪੰਡਿਤ, ਫੁੰਮਣ ਸਿੰਘ, ਲਖਵੀਰ ਸਿੰਘ, ਪਵਨ ਦਿਆਲ, ਨਾਜ਼ਰ ਸਿੰਘ, ਨਿਰਮਲ ਸਿੰਘ, ਬਲਕਾਰ ਸਿੰਘ, ਜਸਵੰਤ ਸਿੰਘ, ਪੰਮਾ ਦਿਆਲ, ਡਾ. ਆਮੀਨ, ਜਸਵੀਰ ਦਿਆਲ, ਅਮਰੀਕ ਦਿਆਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਡਾ. ਰਵਜੋਤ ਸਿੰਘ ਨੇ ਬਹੇੜਾ ਤੇ ਕੂਕਾਨੇਟ 'ਚ ਸਥਿਤੀ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਗੜ੍ਹਸ਼ੰਕਰ ਖੇਤਰ 'ਚ ਹੜ੍ਹਾਂ ਵਰਗੇ ਹਾਲਾਤ, ਬਿਜਲੀ ਘਰ ਵੀ ਪਾਣੀ ਦੀ ਲਪੇਟ 'ਚ ਆਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।