03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਮੂਨਕਾਂ ਨਜ਼ਦੀਕ ਟੂਰਿਸਟ ਬੱਸ ਪਲਟਣ ਕਾਰਨ ਵਿਅਕਤੀ ਦੀ ਮੌਤ

ਅਜੀਤ ਡੈਸਕ 02-09-2025
ਟਾਂਡਾ ਉੜਮੁੜ, 1 ਸਤੰਬਰ (ਕੁਲਬੀਰ ਸਿੰਘ ਗੁਰਾਇਆ, ਭਗਵਾਨ ਸਿੰਘ ਸੈਣੀ)-ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ 'ਤੇ ਪਿੰਡ ਮੂਨਕਾਂ ਨਜ਼ਦੀਕ ਅੱਜ ਸਵੇਰੇ ਇਕ ਟੂਰਿਸਟ ਬੱਸ, ਟਰੈਕਟਰ, ਸਕੂਟਰੀ, ਕਾਰ ਵਿਚਕਾਰ ਟੱਕਰ ਹੋਣ ਕਾਰਨ ਟਰੈਕਟਰ ਚਾਲਕ ਵਿਅਕਤੀ ਦੀ ਮੌਕੇ 'ਤੇ ਮੌਤ ਹੋ ਗਈ ਜਦ ਕਿ ਸਕੂਟਰੀ ਸਵਾਰ ਵਿਅਕਤੀ, ਕਾਰ ਸਵਾਰ ਔਰਤ ਤੇ ਬੱਸ 'ਚ ਸਵਾਰੀਆਂ ਜ਼ਖ਼ਮੀ ਹੋ ਗਈਆਂ | ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ ਕਰੀਬ 7 ਵਜੇ ਉਸ ਸਮੇਂ ਵਾਪਰਿਆ ਜਦੋਂ ਪਠਾਨਕੋਟ ਜਾ ਰਹੀ ਟੂਰਿਸਟ ਬੱਸ ਹਾਈਵੇ 'ਤੇ ਚੜ੍ਹਨ ਲੱਗੇ ਟਰੈਕਟਰ ਨਾਲ ਜਾ ਟਕਰਾਈ ਜਿਸ ਕਾਰਨ ਬੱਸ ਸੜਕ 'ਤੇ ਪਲਟ ਗਈ ਅਤੇ ਬੱਸ ਨੇ ਸਕੂਟਰੀ ਤੇ ਕਾਰ ਸਵਾਰ ਔਰਤ ਅਤੇ ਇਕ ਬੱਚੇ ਨੂੰ ਆਪਣੀ ਲਪੇਟ 'ਚ ਲੈ ਲਿਆ | ਹਾਦਸੇ 'ਚ ਟਰੈਕਟਰ ਚਾਲਕ ਪ੍ਰਵਾਸੀ ਮਜ਼ਦੂਰ ਦੀ ਮੌਕੇ 'ਤੇ ਹੀ ਮੌਤ ਹੋ ਗਏ ਅਤੇ ਕਾਰ ਸਵਾਰ ਜਸਦੀਪ ਕੌਰ ਪਤਨੀ ਬਲਜੀਤ ਸਿੰਘ ਤੇ ਉਸ ਦਾ ਪੁੱਤਰ ਹਰਮਨ ਸਿੰਘ ਵਾਸੀ ਪਿੰਡ ਮੂਨਕ ਖ਼ੁਰਦ ਜ਼ਖ਼ਮੀ ਹੋ ਗਏ | ਇਸ ਤੋਂ ਇਲਾਵਾ ਸਕੂਟਰੀ ਸਵਾਰ ਵਿਅਕਤੀ ਦਰਸ਼ਨ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਮੂਨਕ ਖ਼ੁਰਦ ਵੀ ਗੰਭੀਰ ਜ਼ਖ਼ਮੀ ਹੋ ਗਿਆ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ ਗਿਆ |
ਪਿਛਲੀ ਖ਼ਬਰ ਦਸਮੇਸ਼ ਗਰਲਜ਼ ਕਾਲਜ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੀਆਂ ਵਿਦਿਆਰਥਣਾਂ ਦਾ ਯੂਨੀਵਰਸਿਟੀ ਮੈਰਿਟ 'ਤੇ ਕਬਜ਼ਾ ਅਗਲੀ ਖ਼ਬਰ ਮੁੱਖ ਮੰਤਰੀ ਵਲੋਂ ਹਲਕਾ ਟਾਂਡਾ ਦੇ ਬੇਟ ਖੇਤਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਰਾਹਤ ਤੇ ਬਚਾਅ ਕਾਰਜਾਂ ਦਾ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।