ਤਲਵਾੜਾ, 19 ਜੁਲਾਈ (ਮਹਿਤਾ)- ਨਗਰ ਕੌਂਸਲ ਤਲਵਾੜਾ ਦੀ ਸਪੈਸ਼ਲ ਬਜਟ ਮੀਟਿੰਗ ਕੌਂਸਲ ਦੇ ਪ੍ਰਧਾਨ ਆਸ਼ੂ ਅਰੋੜਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਨਗਰ ਕੌਂਸਲ ਤਲਵਾੜਾ ਦਾ 2025-26 ਦਾ 667.50 ਲੱਖ ਰੁਪਏ ਦਾ ਬਜਟ ਪਾਸ ਕੀਤਾ ਗਿਆ | ਇਸ ਬਜਟ ਵਿਚ ਸਾਲ 2025-26 ਲਈ 667.50 ਲੱਖ ਰੁਪਏ ਦੀ ਆਮਦਨ ਦਾ ਪ੍ਰਬੰਧ ਕੀਤਾ ਗਿਆ | ਇਸ ਤੋਂ ਇਲਾਵਾ ਬਜਟ ਵਿਚ ਅਮਲੇ 'ਤੇ 270.50 ਲੱਖ ਰੁਪਏ, ਕੰਟਨਜੰਸੀ 'ਤੇ 31 ਲੱਖ ਰੁਪਏ ਅਤੇ ਵਿਕਾਸ ਦੇ ਕੰਮਾਂ 'ਤੇ 366.50 ਲੱਖ ਰੁਪਏ ਦਾ ਪ੍ਰਬੰਧ ਕੀਤਾ ਗਿਆ | ਨਗਰ ਕੌਂਸਲ ਤਲਵਾੜਾ ਦਾ ਦੂਸਰਾ ਆਮ ਇਜਲਾਸ ਵੀ ਸੰਪੰਨ ਹੋਇਆ ਜਿਸ ਵਿਚ ਨਗਰ ਕੌਂਸਲ ਤਲਵਾੜਾ ਵਲੋਂ ਵਿਕਾਸ ਦੇ ਕੰਮਾਂ ਲਈ ਜਿਵੇਂ ਨਾਲੀਆਂ, ਪਾਰਕਾਂ, ਸਟਰੀਟ ਲਾਈਟਾਂ ਦੇ ਕੰਮ ਆਦਿ ਲਈ ਲਗਭਗ 4 ਕਰੋੜ ਰੁਪਏ ਪਾਸ ਕੀਤੇ ਗਏ | ਇਸ ਮੀਟਿੰਗ ਵਿਚ ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ, ਅੰਕੁਸ਼ ਸੂਦ ਮੀਤ ਪ੍ਰਧਾਨ, ਸੀਨੀਅਰ ਐਮ.ਸੀ.ਜੋਗਿੰਦਰਪਾਲ ਛਿੰਦਾ, ਰਜਨੀਸ਼ ਕੁਮਾਰ, ਮੁਨੀਸ਼ ਚੱਢਾ, ਦੀਕਸ਼ਾ ਰਾਣੀ, ਆਰਤੀ ਚੱਢਾ, ਜੋਗਿੰਦਰ ਕੌਰ, ਸ਼ੀਤਲ ਅਰੋੜਾ, ਕਮਲਜਿੰਦਰ ਸਿੰਘ, ਕੁਲਦੀਪ ਸਿੰਘ ਐੱਸ.ਡੀ.ਓ., ਨਿਰਮਲ ਸਿੰਘ ਜੂਨੀਅਰ ਇੰਜੀਨੀਅਰ ਅਤੇ ਨਵਿਤਾ ਸ਼ਰਮਾ ਕਲਰਕ ਆਦਿ ਹਾਜ਼ਰ ਸਨ |