29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਲਾਇਨਜ਼ ਕਲੱਬ ਨੇ ਗਊਸ਼ਾਲਾ ਫਲਾਹੀ 'ਚ ਲਗਾਏ ਬੂਟੇ <br/>

ਅਜੀਤ ਡੈਸਕ 22-07-2025
ਹੁਸ਼ਿਆਰਪੁਰ, 21 ਜੁਲਾਈ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਲਾਇਨਜ਼ ਕਲੱਬ ਹੁਸ਼ਿਆਰਪੁਰ ਪਰਲ ਵਲੋਂ ਪ੍ਰਧਾਨ ਲਾਇਨ ਵਿਜੇ ਅਰੋੜਾ ਦੀ ਅਗਵਾਈ 'ਚ ਗਊਸ਼ਾਲਾ ਗੋਵਿੰਦ ਗਊਧਾਮ ਫਲਾਹੀ 'ਚ ਵਾਤਾਵਰਨ ਦੀ ਸ਼ੁੱਧਤਾ ਲਈ 25 ਬੂਟੇ ਲਗਾਏ ਗਏ | ਇਸ ਮੌਕੇ ਪ੍ਰਧਾਨ ਵਿਜੇ ਅਰੋੜਾ ਨੇ ਕਿਹਾ ਕਿ ਸ਼ਹਿਰ ਨੂੰ ਹਰਿਆ-ਭਰਿਆ ਬਣਾਉਣ ਲਈ ਕਲੱਬ ਵਲੋਂ ਪ੍ਰਸ਼ਾਸਨ ਦੇ ਨਾਲ ਮਿਲ ਕੇ 150 ਹੋਰ ਪੌਦੇ ਵੀ ਲਗਾਏ ਜਾਣਗੇ | ਇਸ ਮੌਕੇ ਲਾਇਨ ਸੰਜੀਵ ਅਰੋੜਾ ਅਤੇ ਸਕੱਤਰ ਲਾਇਨ ਉਮੇਸ਼ ਰਾਣਾ ਨੇ ਕਿਹਾ ਕਿ ਵਾਤਾਵਰਨ 'ਚ ਸੰਤੁਲਨ ਬਣਾਈ ਰੱਖਣ ਲਈ ਇਹ ਲਾਜ਼ਮੀ ਹੈ ਕਿ ਅਸੀਂ ਆਪਣੇ ਆਲੇ-ਦੁਆਲੇ ਸਫ਼ਾਈ ਦਾ ਪੂਰਾ ਧਿਆਨ ਰੱਖੀਏ, ਤਾਂ ਜੋ ਵਾਤਾਵਰਨ ਦੀ ਸ਼ੁੱਧਤਾ ਬਣੀ ਰਹੇ ਅਤੇ ਹਰਿਆਲੀ ਵਧਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਈਏ | ਇਸ ਮੌਕੇ ਕਲੱਬ ਵਲੋਂ ਗਊ-ਧਨ ਦੇ ਹਰੇ ਚਾਰੇ ਲਈ ਰਾਸ਼ੀ ਵੀ ਭੇਟ ਕੀਤੀ ਗਈ | ਗਊਸ਼ਾਲਾ ਦੇ ਮੁੱਖ ਸੇਵਾਦਾਰ ਲਕਸ਼ਮੀ ਨਾਰਾਇਣ ਨੇ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਕੁਮਾਰ ਗੌਰਵ, ਉਮੇਸ਼ ਰਾਣਾ, ਵਿਜੇ ਗੁਪਤਾ, ਐਚ.ਕੇ. ਨਾਕੜਾ, ਅਸ਼ਵਿਨੀ ਕੁਮਾਰ ਦੱਤਾ, ਮਦਨ ਲਾਲ ਮਹਾਜਨ, ਅਨਿਲ ਕੁਮਾਰ, ਹਰੀਸ਼ ਚੁਗ, ਰਾਜੇਸ਼ ਨੰਦਾ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮੂਰਤੀ ਸਥਾਪਨਾ ਦਿਵਸ ਮੌਕੇ ਧਾਰਮਿਕ ਸਮਾਗਮ ਅੱਜ <br/> ਅਗਲੀ ਖ਼ਬਰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਬੱਚਿਆਂ ਨੂੰ ਕਰਵਾਇਆ ਜਾਣੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।