ਬੰਗਾ, 20 ਜੁਲਾਈ (ਸੁਰਿੰਦਰ ਸਿੰਘ ਕਰਮ ਲਧਾਣਾ) - ਸੇਵਾ ਸੁਸਾਇਟੀ ਬੰਗਾ ਬਹੁਤ ਲੰਬੇ ਸਮੇਂ ਤੋਂ ਇਸ ਹਲਕੇ 'ਚ ਸੇਵਾ ਕਾਰਜ ਕਰਦੀ ਆ ਰਹੀ ਹੈ | ਜਿਸ ਤਹਿਤ ਲਗਾਤਾਰ ਸਿਹਤ ਸੰਭਾਲ ਤੇ ਵਾਤਾਵਰਣ ਸੰਭਾਲ ਪ੍ਰੋਗਰਾਮ ਚੱਲ ਰਹੇ ਹਨ | ਸੇਵਾ ਸੁਸਾਇਟੀ ਦੇ ਮਿਹਨਤੀ ਮੈਂਬਰਾਨ ਸੇਵਾ ਸੁਸਾਇਟੀ ਬੰਗਾ ਦੀ ਫਊਾਡਰ ਚੇਅਰਪਰਸਨ ਮੈਡਮ ਬਲਦੀਸ਼ ਕੌਰ ਬੰਗਾ ਦੀ ਅਗਵਾਈ 'ਚ ਦਿਨ ਰਾਤ ਇਕ ਕਰਦੇ ਹੋਏ ਸੇਵਾਵਾਂ ਨਿਭਾਅ ਰਹੇ ਹਨ | ਇਨ੍ਹਾਂ ਮੈਂਬਰਾਨ 'ਚ ਸ਼ਾਮਿਲ ਮੈਡਮ ਸੁਖਜੀਤ ਕੌਰ ਪੂਨੀਆ ਨੂੰ ਉਹਨਾਂ ਦੀ ਲਗਨ ਨੂੰ ਦੇਖਦਿਆਂ ਦਿਹਾਤੀ ਸਲਾਹਕਾਰ ਦੇ ਅਹੁਦੇਦਾਰ ਚੁਣਿਆ ਗਿਆ | ਇਸ ਮੌਕੇ 'ਤੇ ਸੇਵਾ ਸੁਸਾਇਟੀ ਬੰਗਾ ਦੀ ਪੂਰੀ ਟੀਮ ਨੇ ਮੈਡਮ ਸੁਖਜੀਤ ਕੌਰ ਸ਼ੋਕਰ ਪੂਨੀਆ ਨੂੰ ਮੁਬਾਰਕਾਂ ਦਿੱਤੀਆਂ | ਇਸ ਮੌਕੇ ਵਾਇਸ ਚੇਅਰਮੈਨ ਗੁਰਵਿੰਦਰਪਾਲ ਸਿੰਘ ਬੰਗਾ, ਪ੍ਰਧਾਨ ਸੁਰਿੰਦਰ ਸਿੰਘ ਖਟਕੜ, ਵਾਇਸ ਪ੍ਰਧਾਨ ਮਲਕੀਤ ਸਿੰਘ ਚਾਹਲ, ਮੁੱਖ ਸਲਾਹਕਾਰ ਕੇਵਲ ਰਾਮ ਖਾਮਚੋਂ, ਮੁੱਖ ਸਲਾਹਕਾਰ ਬਲਵੰਤ ਰਾਏ, ਸਟੇਜ ਸੈਕਟਰੀ ਡਾ: ਦੇਸ ਰਾਜ ਖਾਨਖਾਨਾ, ਡਾ: ਰਮੇਸ਼ ਕਪਿਲ ਖਾਨਖਾਨਾ ਆਦਿ ਹਾਜ਼ਰ ਸਨ |