18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਵਾਤਾਵਰਨ ਨੂੰ ਸਾਫ਼ ਰੱਖਣ ਲਈ ਪਲਾਸਟਿਕ ਦੀ ਵਰਤੋਂ ਘੱਟ ਕੀਤੀ ਜਾਵੇ- ਪਿ੍ੰਸੀਪਲ ਰਾਜੇਸ਼ ਠਾਕੁਰ

ਅਜੀਤ ਡੈਸਕ 16-07-2025

ਤਲਵਾੜਾ, 15 ਜੁਲਾਈ (ਰਾਜੀਵ ਓਸ਼ੋ)- ਕਮਾਹੀ ਦੇਵੀ ਦੇ ਪੀ.ਐਮ. ਸ੍ਰੀ ਸਰਕਾਰੀ ਸਮਾਰਟ ਸਕੂਲ ਵਿਚ ਪਿ੍ੰਸੀਪਲ ਰਾਜੇਸ਼ ਸਿੰਘ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਵਾਤਾਵਰਨ ਨੂੰ ਬਚਾਉਣ ਲਈ ਪਲਾਸਟਿਕ ਦੀ ਘੱਟ ਤੋਂ ਘੱਟ ਵਰਤੋਂ ਕਰਨ ਦੀ ਅਪੀਲ ਕੀਤੀ | ਵਾਤਾਵਰਣ ਨੂੰ ਬਚਾਉਣ ਲਈ ਪੇੜ-ਪੌਦੇ ਲਗਾਓ ਅਤੇ ਲੋਕਾਂ ਨੂੰ ਪ੍ਰਦੂਸ਼ਣ ਨਾ ਫੈਲਾਉਣ ਲਈ ਜਾਗਰੂਕ ਕਰੋ | ਪਲਾਸਟਿਕ ਦੀ ਜ਼ਿਆਦਾ ਵਰਤੋਂ ਵੀ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਹੈ | ਪਲਾਸਟਿਕ ਸਾੜਦੇ ਸਮੇਂ ਨਾ ਸਿਰਫ਼ ਵਾਯੂ ਪ੍ਰਦੂਸ਼ਣ ਫੈਲਾਉਂਦਾ ਹੈ, ਸਗੋਂ ਇਸ ਨੂੰ ਖੰਡਿਤ ਹੋਣ 'ਚ 450 ਸਾਲ ਤੋਂ ਜ਼ਿਆਦਾ ਲੱਗ ਜਾਂਦੇ ਹਨ | ਦੁਨੀਆ ਭਰ 'ਚ ਪ੍ਰਦੂਸ਼ਣ ਦਾ ਪੱਧਰ ਇਸ ਕਦਮ ਵਧ ਚੁੱਕਾ ਹੈ ਕਿ ਸਾਹ ਲੈਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ | ਜੇਕਰ ਇਹ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ, ਜਦੋਂ ਕੁਝ ਦਿਨਾਂ ਲਈ ਮੂੰਹ 'ਤੇ ਲੱਗਾ ਮਾਸਕ ਅਤੇ ਆਕਸੀਜਨ ਸਾਡੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣ ਜਾਵੇਗਾ |

ਪਿਛਲੀ ਖ਼ਬਰ ਸਕੂਲ 'ਚ ਨਸ਼ਾਖੋਰੀ ਦੇ ਮਾੜੇ ਪ੍ਰਭਾਵ ਤੇ ਇਲਾਜ ਸੰਬੰਧੀ ਜਾਗਰੂਕਤਾ ਸੈਮੀਨਾਰ ਅਗਲੀ ਖ਼ਬਰ ਸੇਂਟ ਸੋਲਜਰ ਸਕੂਲ 'ਚ 'ਵਿਸ਼ਵ ਪੇਪਰ ਬੈਗ ਦਿਵਸ' ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।