24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸੇਂਟ ਸੋਲਜਰ ਸਕੂਲ 'ਚ ਨੰਨ੍ਹੇ ਪਾੜਿ੍ਹਆਂ ਨੂੰ ਦਿੱਤੀ 'ਕੂਲ ਟਰੀਟ' ਪਾਰਟੀ

ਅਜੀਤ ਡੈਸਕ 02-06-2025
ਹੁਸ਼ਿਆਰਪੁਰ, 1 ਜੂਨ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਹੁਸ਼ਿਆਰਪੁਰ ਵਿਖੇ ਵਧਦੀ ਗਰਮੀ ਦੇ ਮੱਦੇਨਜ਼ਰ 'ਕੂਲ ਟਰੀਟ' ਪਾਰਟੀ ਕਰਵਾਈ ਗਈ | ਇਹ ਪਾਰਟੀ ਪ੍ਰੀ-ਪ੍ਰਾਇਮਰੀ ਸੈਕਸ਼ਨ ਦੇ ਨੰਨ੍ਹੇ ਪਾੜਿ੍ਹਆਂ ਲਈ ਖ਼ਾਸ ਤੌਰ 'ਤੇ ਅਨੰਦਦਾਇਕ ਤੇ ਉਤਸ਼ਾਹਜਨਕ ਰਹੀ | ਸਕੂਲ ਪਿ੍ੰਸੀਪਲ ਗਗਨਦੀਪ ਸਿੰਘ ਨੇ ਦੱਸਿਆ ਕਿ 'ਬੀਟ ਦਾ ਹੀਟ ਵਿਦ ਆਈਸ ਕਰੀਮ ਟ੍ਰੀਟ' ਥੀਮ ਹੇਠ ਕਰਵਾਈ ਗਈ 'ਕੂਲ ਟਰੀਟ' ਪਾਰਟੀ ਨੇ ਬੱਚਿਆਂ ਦੀ ਗਰਮੀਆਂ ਦੀਆਂ ਹੋਣ ਜਾ ਰਹੀਆਂ ਛੁੱਟੀਆਂ ਦੀ ਖ਼ੁਸ਼ੀ ਨੂੰ ਹੋਰ ਵੀ ਦੁੱਗਣਾ ਕਰ ਦਿੱਤਾ | ਪਾਰਟੀ ਦਾ ਉਦੇਸ਼ ਬੱਚਿਆਂ ਨੂੰ ਵਧਦੀ ਗਰਮੀ ਤੋਂ ਰਾਹਤ ਦੇਣਾ ਸੀ | ਪਾਰਟੀ ਦੌਰਾਨ ਸਿਰਫ਼ ਨੰਨ੍ਹੇ ਪਾੜਿ੍ਹਆਂ ਨੂੰ ਹੀ ਸ਼ਾਮਿਲ ਕੀਤਾ ਗਿਆ ਤੇ ਸਾਰਿਆਂ ਨੂੰ ਉਨ੍ਹਾਂ ਦੇ ਟੇਸਟ ਅਨੁਸਾਰ ਆਈਸ ਕਰੀਮ ਕੋਨ ਵੰਡੇ ਗਏ |
ਅਧਿਆਪਕਾ ਸ਼ਿਖਾ ਸਰਮਾ ਨੇ ਕਿਹਾ ਕਿ ਜੀਵਨ ਵੀ ਆਈਸ ਕਰੀਮ ਦੀ ਤਰ੍ਹਾਂ ਹੀ ਹੈ, ਜਿਸ ਤਰ੍ਹਾਂ ਆਈਸ ਕਰੀਮ ਨੂੰ ਪਿਘਲਣ ਤੋਂ ਪਹਿਲਾਂ ਖਾ ਲੈਣਾ ਚਾਹੀਦਾ ਹੈ, ਉਸੇ ਤਰ੍ਹਾਂ ਹੀ ਹਰ ਰੋਜ਼ ਘਟਦੀ ਜਾ ਰਹੀ ਉਮਰ ਦਾ ਵੀ ਭਰਪੂਰ ਆਨੰਦ ਮਾਣਨਾ ਚਾਹੀਦਾ ਹੈ | ਉਨ੍ਹਾਂ ਨੰਨ੍ਹੇ ਵਿਦਿਆਰਥੀਆਂ ਨੂੰ ਗਰਮੀ ਦੌਰਾਨ ਤੇਜ਼ ਧੁੱਪ ਤੋਂ ਬਚਣ ਤੇ ਛੁੱਟੀਆਂ ਦਾ ਆਨੰਦ ਲੈਣ ਲਈ ਪ੍ਰੇਰਿਆ |
ਪਿਛਲੀ ਖ਼ਬਰ ਸ਼ਰਾਬ ਦੀਆਂ ਖਾਲੀ ਬੋਤਲਾਂ ਦੀ ਦੁਰਵਰਤੋਂ ਰੋਕਣ ਲਈ ਆਬਕਾਰੀ ਵਿਭਾਗ ਵਲੋਂ ਮੀਟਿੰਗ ਅਗਲੀ ਖ਼ਬਰ ਦੀ ਦਸੂਹਾ ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।