04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸਾਹਿਬਜ਼ਾਦਿਆਂ ਨੇ ਸੱਚ ਤੇ ਨਿਆਂ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ-ਰਾਸ਼ਟਰਪਤੀ <br/>

ਅਜੀਤ ਡੈਸਕ 27-12-2025

ਪੰਜਾਬ ਦੇ ਸਰਵਨ ਸਿੰਘ ਸਮੇਤ 20 ਬੱਚੇ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ
ਨਵੀਂ ਦਿੱਲੀ, 26 ਦਸੰਬਰ (ਜਗਤਾਰ ਸਿੰਘ)-ਵੀਰ ਬਾਲ ਦਿਵਸ ਮੌਕੇ ਅੱਜ 20 ਬੱਚਿਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ¢ ਇਸ ਮੌਕੇ ਰਾਸ਼ਟਰਪਤੀ ਦੋਰੋਪਦੀ ਮੁਰਮੂ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਬਹਾਦਰੀ ਨੂੰ ਭਾਰਤ ਅਤੇ ਵਿਦੇਸ਼ਾਂ ਵਿਚ ਸਤਿਕਾਰਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਸੱਚ ਅਤੇ ਨਿਆਂ ਲਈ ਮਾਣ ਨਾਲ ਆਪਣੀਆਂ ਜਾਨਾਂ ਵਾਰ ਦਿੱਤੀਆਂ¢ ਇਹ ਪੁਰਸਕਾਰ ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ ਪ੍ਰਦਾਨ ਕੀਤੇ ਗਏ¢ ਇਨ੍ਹਾਂ ਬੱਚਿਆਂ ਨੂੰ 18 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਵੱਖ-ਵੱਖ ਖੇਤਰਾਂ ਵਿਚ ਉਨ੍ਹਾਂ ਦੇ ਸ਼ਾਨਦਾਰ ਅਤੇ ਬਹਾਦਰੀ ਦੇ ਕੰਮ ਲਈ ਚੁਣਿਆ ਗਿਆ ਸੀ¢ ਰਾਸ਼ਟਰੀ ਬਾਲ ਪੁਰਸਕਾਰ ਪ੍ਰਾਪਤ ਕਰਨ ਵਾਲੇ ਬੱਚਿਆਂ ਵਿਚ ਪੰਜਾਬ ਦੇ ਫ਼ਿਰੋਜ਼ਪੁਰ ਦਾ ਸਰਵਨ ਸਿੰਘ ਅਤੇ ਚੰਡੀਗੜ੍ਹ ਦਾ ਵੰਸ਼ ਤਾਇਲ ਵੀ ਸ਼ਾਮਿਲ ਹੈ¢ ਇਸ ਤੋਂ ਇਲਾਵਾ 20 ਬੱਚਿਆਂ ਦੀ ਸੂਚੀ ਵਿਚ ਸਭ ਤੋਂ ਛੋਟੀ ਉਮਰ ਦੀ ਵਾਕਾ ਲਕਸ਼ਮੀ ਹੈ, ਜੋ ਸਿਰਫ਼ 7 ਸਾਲ ਦੀ ਹੈ¢ ਇਸ ਦੇ ਨਾਲ ਹੀ 14 ਸਾਲਾ ਕਿ੍ਕਟਰ ਵੈਭਵ ਸੂਰਿਆਵੰਸ਼ੀ ਵੀ ਸ਼ਾਮਿਲ ਹੈ¢ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਰਸਕਾਰ ਪ੍ਰਾਪਤ ਕਰਨ ਵਾਲੇ ਬੱਚਿਆਂ ਨਾਲ ਮੁਲਾਕਾਤ ਕੀਤੀ | ਪੰਜਾਬ ਦੇ ਫ਼ਿਰੋਜ਼ਪੁਰ ਦੇ ਸਰਵਨ ਸਿੰਘ (10) ਨੇ ਪਾਕਿਸਤਾਨ ਖ਼ਿਲਾਫ਼ ਆਪ੍ਰੇਸ਼ਨ ਸੰਧੂਰ ਦੌਰਾਨ ਸਰਹੱਦ 'ਤੇ ਡਟੇ ਭਾਰਤੀ ਫ਼ੌਜ ਦੇ ਜਵਾਨਾਂ ਲਈ ਆਪਣੇ ਘਰ ਤੋਂ ਚਾਹ, ਦੁੱਧ, ਲੱਸੀ ਅਤੇ ਖਾਣਾ ਲਗਾਤਾਰ ਪਹੁੰਚਾਇਆ ਸੀ¢ 'ਆਪ੍ਰੇਸ਼ਨ ਸੰਧੂਰ' ਦੇ ਇਸ ਛੋਟੇ ਨਾਇਕ ਨੇ ਇਹ ਸਾਬਤ ਕਰ ਦਿੱਤਾ ਕਿ ਦੇਸ਼ ਸੇਵਾ ਕਿਸੇ ਵੀ ਉਮਰ ਦੀ ਮੁਥਾਜ ਨਹੀਂ ਹੁੰਦੀ¢ ਇਸੇ ਤਰ੍ਹਾਂ ਚੰਡੀਗੜ੍ਹ੍ਹ ਦੇ ਵੰਸ਼ ਨੂੰ 'ਪ੍ਰੀਖਿਆ ਪੇ ਚਰਚਾ' ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਸਨਮਾਨਿਤ ਕੀਤਾ ਗਿਆ¢

ਪਿਛਲੀ ਖ਼ਬਰ ਡਾ. ਮਨਮੋਹਨ ਸਿੰਘ ਨੂੰ ਪਹਿਲੀ ਬਰਸੀ ਮੌਕੇ ਖੜਗੇ, ਰਾਹੁਲ ਤੇ ਹੋਰਾਂ ਵਲੋਂ ਸ਼ਰਧਾਂਜਲੀਆਂ <br/> ਅਗਲੀ ਖ਼ਬਰ ਸਾਹਿਬਜ਼ਾਦਿਆਂ ਤੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।