21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਮਮਦੋਟ ਇਲਾਕੇ ਦੇ ਬਾਲਕ ਸ਼ਰਵਨ ਸਿੰਘ ਨੂੰ ਮਿਲੇਗਾ 'ਬਾਲ ਬਹਾਦਰੀ ਪੁਰਸਕਾਰ'

ਅਜੀਤ ਡੈਸਕ 25-12-2025

• 'ਆਪ੍ਰੇਸ਼ਨ ਸੰਧੂਰ' ਦੌਰਾਨ ਭਾਰਤੀ ਫ਼ੌਜ ਨਾਲ ਡਟਿਆ ਸੀ ਬਾਲ ਸ਼ਰਵਨ • ਕੱਲ੍ਹ ਨੂੰ ਦਿੱਤਾ ਜਾਵੇਗਾ ਪੁਰਸਕਾਰ
ਮਮਦੋਟ (ਫਿਰੋਜ਼ਪੁਰ), 24 ਦਸੰਬਰ (ਸੁਖਦੇਵ ਸਿੰਘ ਸੰਗਮ)-ਛੋਟੀ ਉਮਰੇ ਦੇਸ਼ ਸੇਵਾ ਲਈ ਵੱਡਾ ਕੰਮ ਕਰਕੇ ਮਮਦੋਟ ਇਲਾਕੇ ਦੇ ਸ਼ਰਵਨ ਸਿੰਘ ਪੁੱਤਰ ਸੋਨਾ ਸਿੰਘ ਪਿੰਡ ਚੱਕ ਘੁਬਾਈ ਉਰਫ਼ ਟਾਂਗਨ ਬਲਾਕ ਮਮਦੋਟ ਜ਼ਿਲ੍ਹਾ ਫ਼ਿਰੋਜ਼ਪੁਰ ਨੂੰ ਬਾਲ ਬਹਾਦਰੀ ਪੁਰਸਕਾਰ ਮਿਲੇਗਾ | ਦੱਸਣਯੋਗ ਹੈ ਕਿ ਮੌਜੂਦਾ ਵਰ੍ਹੇ ਭਾਰਤ-ਪਾਕਿਸਤਾਨ ਦਰਮਿਆਨ ਜੰਗ ਸਮੇਂ 'ਆਪ੍ਰੇਸ਼ਨ ਸੰਧੂਰ' ਦੌਰਾਨ ਭਾਰਤੀ ਫ਼ੌਜ ਦੀ ਮਦਦ ਲਈ ਅੱਗੇ ਆਉਣ ਵਾਲੇ ਸ਼ਰਵਨ ਸਿੰਘ (12) ਨੂੰ ਬਾਲ ਬਹਾਦਰੀ ਪੁਰਸਕਾਰ 26 ਦਸੰਬਰ ਨੂੰ ਵਿਗਿਆਨ ਭਵਨ ਦਿੱਲੀ ਵਿਖੇ ਆਯੋਜਿਤ ਸਮਾਰੋਹ ਵਿਚ ਦਿੱਤਾ ਜਾ ਰਿਹਾ ਹੈ | ਸ਼ਰਵਨ ਸਿੰਘ ਨੇ 'ਆਪ੍ਰੇਸ਼ਨ ਸੰਧੂਰ' ਦੌਰਾਨ ਸਰਹੱਦੀ ਚੌਕੀਆਂ 'ਤੇ ਦਿਨ ਰਾਤ ਡਟੀ ਹੋਈ ਭਾਰਤੀ ਫ਼ੌਜ ਲਈ ਆਪਣੇ ਘਰ ਤੋਂ ਚਾਹ, ਦੁੱਧ ਅਤੇ ਖਾਣਾ ਵੀ ਬਿਨਾਂ ਝਿਜਕ ਦੇ ਪਹੁੰਚਾਇਆ ਸੀ, ਉਸ ਦੀ ਇਸ ਸੇਵਾ ਭਾਵਨਾ ਨੂੰ ਵੇਖ ਕੇ ਭਾਰਤੀ ਫ਼ੌਜ ਵਲੋਂ ਸ਼ਰਵਨ ਸਿੰਘ ਨੂੰ ਗੋਦ ਲੈ ਲਿਆ ਗਿਆ ਸੀ ਅਤੇ ਛੋਟੀ ਉਮਰੇ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਹੋਣ ਕਾਰਨ ਉਸ ਦਾ ਇਲਾਜ ਵੀ ਭਾਰਤੀ ਫ਼ੌਜ ਦੁਆਰਾ ਕਰਵਾਇਆ ਜਾ ਰਿਹਾ ਹੈ ਅਤੇ ਉਸ ਦੀ ਪੜ੍ਹਾਈ ਦਾ ਜ਼ਿੰਮਾ ਲੈਂਦਿਆਂ ਸਰਕਾਰੀ ਸਕੂਲ ਤੋਂ ਹਟਾ ਕੇ ਸਿਟੀ ਹਾਰਟ ਸਕੂਲ ਮਮਦੋਟ ਵਿਖੇ ਦਾਖਲਾ ਦਿਵਾਇਆ ਗਿਆ ਹੈ | ਪੁਰਸਕਾਰ ਲੈਣ ਲਈ ਸ਼ਰਵਨ ਸਿੰਘ ਨੂੰ ਸਹਾਇਕ ਕਮਾਡੈਂਟ ਦੀ ਅਗਵਾਈ 'ਚ ਅੰਮਿ੍ਤਸਰ ਤੋਂ ਦਿੱਲੀ ਦੀ ਉਡਾਣ ਰਾਹੀਂ ਸਰਕਾਰੀ ਖ਼ਰਚੇ 'ਤੇ ਪਹੁੰਚਾਉਣ ਦੀ ਜ਼ਿੰਮੇਵਾਰੀ ਵੀ ਭਾਰਤੀ ਫ਼ੌਜ ਨੇ ਆਪਣੇ ਹੱਥ ਲਈ ਹੈ | ਸ਼ਰਵਨ ਸਿੰਘ ਦੀ ਇਸ ਉਪਲਬਧੀ 'ਤੇ ਕੇਵਲ ਉਸ ਦਾ ਪਰਿਵਾਰ ਹੀ ਨਹੀਂ ਬਲਕਿ ਸਮੁੱਚਾ ਮਮਦੋਟ ਖੇਤਰ ਮਾਣ ਮਹਿਸੂਸ ਕਰ ਰਿਹਾ ਹੈ | 'ਆਪ੍ਰੇਸ਼ਨ ਸੰਧੂਰ' ਦੇ ਇਸ ਛੋਟੇ ਨਾਇਕ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਦੇਸ਼ ਦੀ ਸੇਵਾ ਕਿਸੇ ਵੀ ਉਮਰ ਦੀ ਮੁਹਥਾਜ ਨਹੀਂ ਹੁੰਦੀ |

ਪਿਛਲੀ ਖ਼ਬਰ ਅਮਰੀਕਾ 'ਚ ਗੈਰ-ਕਾਨੂੰਨੀ ਤÏਰ 'ਤੇ ਰਹਿ ਰਹੇ 30 ਭਾਰਤੀ ਨਾਗਰਿਕ ਗਿ੍ਫ਼ਤਾਰ <br/> ਅਗਲੀ ਖ਼ਬਰ ਅਧਿਕਾਰੀ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦਾ ਹਰ ਫ਼ੈਸਲਾ ਆਮ ਆਦਮੀ ਦੀ ਭਲਾਈ ਤੇ ਰਾਹਤ ਲਈ ਹੋਵੇ-ਮੁੱਖ ਮੰਤਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।