21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਦਿੱਲੀ ਮੈਟਰੋ ਦੇ ਵਿਸਤਾਰ ਨੂੰ ਕੇਂਦਰੀ ਮੰਤਰੀ ਮੰਡਲ ਦੀ ਮਨਜ਼ੂਰੀ

ਅਜੀਤ ਡੈਸਕ 25-12-2025

12,000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਮੈਟਰੋ ਪ੍ਰਾਜੈਕਟ 'ਚ ਬਣਨਗੇ 13 ਨਵੇਂ ਸਟੇਸ਼ਨ
ਨਵੀਂ ਦਿੱਲੀ, 24 ਦਸੰਬਰ (ਉਪਮਾ ਡਾਗਾ ਪਾਰਥ)-ਪ੍ਰਦੂਸ਼ਣ ਦੀ ਮਾਰ ਝੱਲ ਰਹੇ ਦਿੱਲੀ ਵਾਸੀਆਂ ਨੂੰ ਵੱਡੀ ਰਾਹਤ ਦਿੰਦਿਆਂ ਸਰਕਾਰ ਨੇ ਦਿੱਲੀ ਐਨ.ਸੀ.ਆਰ. 'ਚ ਮੈਟਰੋ ਦੇ ਵਿਸਤਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ | ਸੂਚਨਾ ਅਤੇ ਪ੍ਰਸਾਰਨ ਮੰਤਰੀ ਅਸ਼ਵਨੀ ਵੈਸ਼ਨਵ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਬਨਿਟ ਨੇ ਦਿੱਲੀ ਮੈਟਰੋ ਦੇ ਪੜਾਅ 5(ਏ) ਨੂੰ ਮਨਜ਼ੂਰੀ ਦੇ ਦਿੱਤੀ ਹੈ | 12,015 ਕਰੋੜ ਰੁਪਏ ਦੀ ਲਾਗਤ ਨਾਲ ਦਿੱਲੀ ਮੈਟਰੋ ਦੀ 16 ਕਿੱਲੋਮੀਟਰ ਲੰਬੀ ਨਵੀਂ ਲਾਈਨ ਵਿਛਾਈ ਜਾਵੇਗੀ ਜਿਸ 'ਚ 13 ਸਟੇਸ਼ਨ ਹੋਣਗੇ | ਇਸ ਪ੍ਰਾਜੈਕਟ ਦੇ ਨਾਲ ਦਿੱਲੀ ਮੈਟਰੋ ਦਾ ਨੈੱਟਵਰਕ 400 ਕਿੱਲੋਮੀਟਰ ਪਾਰ ਕਰ ਜਾਵੇਗਾ | ਇਸ ਪੜਾਅ ਦਾ ਨਿਰਮਾਣ 3 ਸਾਲਾਂ 'ਚ ਪੂਰਾ ਹੋਵੇਗਾ | ਮੈਟਰੋ ਦੇ ਵਿਸਤਾਰ ਦੇ ਇਸ ਪ੍ਰਾਜੈਕਟ 'ਚ ਬਣਨ ਵਾਲੇ 13 ਸਟੇਸ਼ਨਾਂ 'ਚੋਂ 10 ਅੰਡਰਗਰਾਊਾਡ ਹੋਣਗੇ | ਵੈਸ਼ਨਵ ਨੇ ਦੱਸਿਆ ਕਿ ਨਿਰਮਾਣ 'ਚ ਟਨਲ ਬੋਰਿੰਗ ਮਸ਼ੀਨ ਦੀ ਵਰਤੋਂ ਹੋਣ ਕਾਰਨ ਟ੍ਰੈਫ਼ਿਕ 'ਤੇ ਘੱਟ ਅਸਰ ਪਵੇਗਾ | ਇਸ ਪ੍ਰਾਜੈਕਟ ਤਹਿਤ 3 ਕਾਰੀਡੋਰ ਬਣਾਏ ਜਾਣਗੇ ਜਿਸ 'ਚ ਆਸ਼ਰਮ ਤੋਂ ਇੰਦਰਪ੍ਰਸਥ ਦਾ 7:913 ਕਿੱਲੋਮੀਟਰ ਦਾ ਸਭ ਤੋਂ ਲੰਬਾ ਕਾਰੀਡੋਰ ਹੋਵੇਗਾ | ਇਸ ਤੋਂ ਇਲਾਵਾ 2.263 ਕਿੱਲੋਮੀਟਰ ਦੀ ਏਅਰੋਸਿਟੀ ਤੋਂ ਇੰਦਰਾ ਗਾਂਧੀ ਏਅਰਪੋਰਟ ਟਰਮੀਨਲ ਅਤੇ 3.9 ਕਿੱਲੋਮੀਟਰ ਦਾ ਤੁਗ਼ਲਕਾਬਾਦ ਤੋਂ ਕਾਲਿੰਦੀ ਕੁੰਜ ਕਾਰੀਡੋਰ ਹੋਵੇਗਾ | ਵੈਸ਼ਨਵ ਨੇ ਕਿਹਾ ਕਿ ਇਸ ਪ੍ਰਾਜੈਕਟ ਨਾਲ ਉਨ੍ਹਾਂ ਸਰਕਾਰੀ ਮੁਲਾਜ਼ਮਾਂ ਨੂੰ ਬਹੁਤ ਫ਼ਾਇਦਾ ਹੋਏਗਾ ਜਿਨ੍ਹਾਂ ਦੇ ਦਫ਼ਤਰ ਕਰਤਵਯ ਪਥ ਦੇ ਕੋਲ ਹਨ | ਉਨ੍ਹਾਂ ਕਿਹਾ ਕਿ ਮੈਟਰੋ ਤੋਂ ਆਵਾਜਾਈ ਕਾਰਨ ਪ੍ਰਦੂਸ਼ਣ 'ਚ ਵੀ ਕਮੀ ਹੋਵੇਗੀ | ਕੇਂਦਰੀ ਮੰਤਰੀ ਨੇ ਕਿਹਾ ਕਿ ਦਿੱਲੀ ਮੈਟਰੋ 'ਚ ਰੋਜ਼ਾਨਾ ਔਸਤਨ 65 ਲੱਖ ਲੋਕ ਸਫ਼ਰ ਕਰਦੇ ਹਨ ਅਤੇ ਇਸ ਪ੍ਰਾਜੈਕਟ ਨਾਲ ਮੈਟਰੋ ਤੋਂ ਸਫ਼ਰ ਕਰਨ ਵਾਲਿਆਂ ਨੂੰ ਹੋਰ ਆਸਾਨੀ ਹੋਵੇਗੀ |

ਪਿਛਲੀ ਖ਼ਬਰ ਅਧਿਕਾਰੀ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦਾ ਹਰ ਫ਼ੈਸਲਾ ਆਮ ਆਦਮੀ ਦੀ ਭਲਾਈ ਤੇ ਰਾਹਤ ਲਈ ਹੋਵੇ-ਮੁੱਖ ਮੰਤਰੀ <br/> ਅਗਲੀ ਖ਼ਬਰ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਨਿਤਿਨ ਨਬੀਨ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਹੋਏ ਨਤਮਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।