21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਮੌਲਾਨਾ ਫਜ਼ਲੁਰ ਰਹਿਮਾਨ ਨੇ ਭਾਰਤ ਦੇ 'ਆਪ੍ਰੇਸ਼ਨ ਸੰਧੂਰ' ਨੂੰ ਜਾਇਜ਼ ਠਹਿਰਾਇਆ

ਅਜੀਤ ਡੈਸਕ 25-12-2025

ਪਾਕਿ ਫ਼ੌਜ ਮੁਖੀ ਆਸਿਮ ਮੁਨੀਰ ਨੂੰ ਪੁੱਛੇ ਤਿੱਖੇ ਸਵਾਲ
ਅੰਮਿ੍ਤਸਰ, 24 ਦਸੰਬਰ (ਸੁਰਿੰਦਰ ਕੋਛੜ)-ਪ੍ਰਮੁੱਖ ਪਾਕਿਸਤਾਨੀ ਸਿਆਸਤਦਾਨ ਅਤੇ ਜਮੀਅਤ ਉਲੇਮਾ-ਏ-ਇਸਲਾਮ ਫਜ਼ਲ (ਜੇ. ਯੂ. ਆਈ.-ਐੱਫ.) ਦੇ ਪ੍ਰਧਾਨ ਮੌਲਾਨਾ ਫਜ਼ਲੁਰ ਰਹਿਮਾਨ ਨੇ ਕਰਾਚੀ ਦੇ ਲਿਆਰੀ ਵਿਖੇ ਤਹਿਫੁਜ਼ ਦੀਨੀਆ ਮਦਰਿਸ ਕਾਨਫ਼ਰੰਸ 'ਚ ਸਿੱਧੇ ਤੌਰ 'ਤੇ ਪਾਕਿਸਤਾਨੀ ਫ਼ੌਜ ਦੀਆਂ ਨੀਤੀਆਂ 'ਤੇ ਤਿੱਖੇ ਸਵਾਲ ਉਠਾਏ | ਜਿਸ ਨਾਲ ਪਾਕਿ ਦੀ ਰਾਜਨੀਤੀ ਵਿਚ ਹਲਚਲ ਮਚ ਗਈ ਹੈ | ਉਨ੍ਹਾਂ ਨੇ ਕਾਨਫ਼ਰੰਸ ਦੇ ਮੁੱਖ ਬੁਲਾਰੇ ਵਜੋਂ ਫ਼ੌਜ ਮੁਖੀ ਜਨਰਲ ਆਸਿਮ ਮੁਨੀਰ ਨੂੰ ਪੁੱਛਿਆ ਕਿ ਜਦੋਂ ਤੁਸੀਂ ਕਾਬੁਲ 'ਤੇ ਹਮਲਾ ਕਰਕੇ ਕਹਿੰਦੇ ਹੋ ਕਿ ਅਸੀਂ ਆਪਣੇ ਦੁਸ਼ਮਣ ਦੇ ਕੇਂਦਰਾਂ 'ਤੇ ਹਮਲਾ ਕੀਤਾ ਅਤੇ ਤੁਸੀਂ ਇਸ ਨੂੰ ਇਕ ਜਾਇਜ਼ ਬਿਆਨ ਕਹਿੰਦੇ ਹੋ, ਤਾਂ ਭਾਰਤ ਨੇ ਮੁਰੀਦਕੇ ਅਤੇ ਬਹਾਵਲਪੁਰ 'ਤੇ ਹਮਲਾ ਕਰਕੇ ਕੀ ਗਲਤੀ ਕੀਤੀ, ਕਿਉਂਕਿ ਉਹ ਵੀ ਕਹਿੰਦੇ ਹਨ ਕਿ ਇਨ੍ਹਾਂ ਅੱਤਵਾਦੀ ਕੇਂਦਰਾਂ ਤੋਂ ਕਸ਼ਮੀਰ 'ਚ ਹਮਲਾ ਕੀਤਾ ਗਿਆ ਸੀ | ਉਨ੍ਹਾਂ ਨੇ ਪੁੱਛਿਆ ਕਿ ਜੇ ਤੁਸੀਂ ਕਾਬੁਲ 'ਤੇ ਆਪਣੇ ਹਮਲੇ ਨੂੰ ਜਾਇਜ਼ ਮੰਨਦੇ ਹੋ ਤਾਂ ਤੁਹਾਨੂੰ ਭਾਰਤ ਦੀ ਜਵਾਬੀ ਕਾਰਵਾਈ 'ਤੇ ਇਤਰਾਜ਼ ਕਿਉਂ ਹੈ? ਉਨ੍ਹਾਂ ਨੇ ਆਪ੍ਰੇਸ਼ਨ ਸੰਧੂਰ ਦੌਰਾਨ ਮੁਰੀਦਕੇ ਅਤੇ ਬਹਾਵਲਪੁਰ ਵਰਗੇ ਅੱਤਵਾਦੀ ਟਿਕਾਣਿਆਂ 'ਤੇ ਭਾਰਤ ਦੇ ਹਮਲਿਆਂ ਨੂੰ ਜਾਇਜ਼ ਠਹਿਰਾਉਂਦਿਆਂ ਪੁੱਛਿਆ ਕਿ ਜਦੋਂ ਪਾਕਿਸਤਾਨੀ ਫ਼ੌਜ ਵਲੋਂ ਈਰਾਨ ਅਤੇ ਅਫ਼ਗਾਨਿਸਤਾਨ 'ਤੇ ਕੀਤੇ ਹਮਲੇ ਜਾਇਜ਼ ਹਨ ਤਾਂ ਭਾਰਤ ਵਲੋਂ ਆਪਣਾ ਬਦਲਾ ਲੈਣ ਲਈ ਪਾਕਿ 'ਤੇ ਕੀਤਾ ਗਿਆ ਹਮਲਾ ਕਿਵੇਂ ਗਲਤ ਹੋ ਸਕਦਾ ਹੈ?

ਪਿਛਲੀ ਖ਼ਬਰ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਨਿਤਿਨ ਨਬੀਨ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਹੋਏ ਨਤਮਸਤਕ ਅਗਲੀ ਖ਼ਬਰ ਸਹਾਇਕ ਮੈਨੇਜਰ ਦੀ ਲੁੱਟ-ਖੋਹ ਉਪਰੰਤ ਗੋਲੀ ਮਾਰ ਕੇ ਹੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।