26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਕਾਂਗਰਸ ਹਾਈਕਮਾਨ ਦੇ ਫ਼ੈਸਲੇ ਨਾਲ ਸ਼ਿਵਕੁਮਾਰ ਮੁੱਖ ਮੰਤਰੀ ਬਣਨਗੇ-ਸਿੱਧਾਰਮਈਆ <br/>

ਅਜੀਤ ਡੈਸਕ 03-12-2025

ਕਿਹਾ, ਸਾਡੇ ਦੋਵਾਂ 'ਚ ਕੋਈ ਮਤਭੇਦ ਨਹੀਂ, ਇਕੱਠੇ ਸਰਕਾਰ ਚਲਾ ਰਹੇ ਹਾਂ
ਬੈਂਗਲੁਰੂ, 2 ਦਸੰਬਰ (ਪੀ.ਟੀ.ਆਈ)-ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਨੇ ਕਿਹਾ ਕਿ ਉਨ੍ਹਾਂ ਦੇ ਅਤੇ ਉੱਪ ਮੁੱਖ ਮੰਤਰੀ ਡੀ.ਕੇ ਸ਼ਿਵਕੁਮਾਰ ਦਰਮਿਆਨ ਕੋਈ ਮਤਭੇਦ ਨਹੀਂ ਹਨ ਅਤੇ ਉਹ ਦੋਵੇਂ ਇਕਜੁੱਟ ਹੋ ਕੇ ਸਰਕਾਰ ਚਲਾ ਰਹੇ ਹਨ ਅਤੇ ਭਵਿੱਖ 'ਚ ਵੀ ਇਕਜੁੱਟ ਰਹਿਣਗੇ | ਉਨ੍ਹਾਂ ਇਕ ਵਾਰ ਮੁੜ ਕਿਹਾ ਕਿ ਅਗਵਾਈ ਦੇ ਮੁੱਦੇ 'ਤੇ ਉਹ ਅਤੇ ਸ਼ਿਵਕੁਮਾਰ ਦੋਵੇਂ ਕਾਂਗਰਸ ਹਾਈਕਮਾਨ ਦੇ ਫ਼ੈਸਲੇ ਦੀ ਪਾਲਣਾ ਕਰਨਗੇ | ਉਨ੍ਹਾਂ ਕਿਹਾ ਕਿ ਜਦੋਂ ਹਾਈਕਮਾਨ ਫ਼ੈਸਲਾ ਕਰੇਗਾ ਤਾਂ ਸ਼ਿਵਕੁਮਾਰ ਮੁੱਖ ਮੰਤਰੀ ਬਣਨਗੇ | ਸਿੱਧਾਰਮਈਆ ਨੇ ਇਕਜੁੱਟਤਾ ਪ੍ਰਦਰਸ਼ਿਤ ਕਰਦਿਆਂ ਮੰਗਲਵਾਰ ਸਵੇਰੇ ਸ਼ਿਵਕੁਮਾਰ ਦੇ ਨਿਵਾਸ 'ਤੇ ਨਾਸ਼ਤਾ ਕੀਤਾ | ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਜਾਰੀ ਟਕਰਾਅ ਦਰਮਿਆਨ ਕੁੱਝ ਦਿਨ ਪਹਿਲਾਂ ਵੀ ਦੋਵੇਂ ਨੇਤਾਵਾਂ ਨੇ ਇਕੱਠੇ ਨਾਸ਼ਤਾ ਕੀਤਾ ਸੀ | ਸਿੱਧਾਰਮਈਆ ਨੇ ਨਾਸ਼ਤੇ 'ਤੇ ਹੋਈ ਗੱਲਬਾਤ ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ 'ਚ ਕੋਈ ਮਤਭੇਦ ਨਹੀਂ ਹਨ | ਸ਼ਿਵਕੁਮਾਰ ਅਤੇ ਮੈਂ ਇਕਜੁੱਟ ਹਾਂ ਅਤੇ ਅਸੀਂ ਇਕੱਠੇ ਸਰਕਾਰ ਚਲਾਉਂਦੇ ਹਾਂ | ਭਵਿੱਖ 'ਚ ਵੀ ਅਸੀਂ ਇਕਜੁੱਟ ਹੋ ਕੇ ਸਰਕਾਰ ਚਲਾਵਾਂਗੇ | ਅਸੀਂ ਦੋਵੇਂ ਹੀ ਹਾਈਕਮਾਨ ਦੇ ਫ਼ੈਸਲੇ ਦੀ ਪਾਲਣਾ ਕਰਾਂਗੇ | ਉਨ੍ਹਾਂ ਦੱਸਿਆ ਕਿ ਅੱਜ ਦੀ ਮੀਟਿੰਗ ਦੌਰਾਨ ਅਸੀਂ 8 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਇਜਲਾਸ ਦੀ ਰਣਨੀਤੀ ਸੰਬੰਧੀ ਚਰਚਾ ਕੀਤੀ ਹੈ | ਮੰਤਰੀ ਮੰਡਲ 'ਚ ਫੇਰਬਦਲ ਸੰਬੰਧੀ ਸਿੱਧਾਰਮਈਆ ਨੇ ਕਿਹਾ ਕਿ ਇਸ ਸੰਬੰਧੀ ਫ਼ੈਸਲਾ ਹਾਈਕਮਾਨ ਕਰੇਗਾ |

ਪਿਛਲੀ ਖ਼ਬਰ ਅਭੈ ਸਿੰਘ ਚੌਟਾਲਾ ਵਲੋਂ ਹਾਈ ਕੋਰਟ 'ਚ ਪਟੀਸ਼ਨ ਦਾਇਰ-ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਮੰਗੀ ਅਗਲੀ ਖ਼ਬਰ ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।