26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

'ਆਪ੍ਰੇਸ਼ਨ ਸੰਧੂਰ' ਅਜੇ ਵੀ ਜਾਰੀ ਹੈ-ਜਲ ਸੈਨਾ ਮੁਖੀ <br/>

ਅਜੀਤ ਡੈਸਕ 03-12-2025
ਨਵੀਂ ਦਿੱਲੀ, 2 ਦਸੰਬਰ (ਪੀ. ਟੀ. ਆਈ.)-ਜਲ ਸੈਨਾ ਐਡਮਿਰਲ ਦਿਨੇਸ਼ ਕੇ ਤਿ੍ਪਾਠੀ ਨੇ ਮੰਗਲਵਾਰ ਨੂੰ ਕਿਹਾ ਕਿ ਮਈ 'ਚ ਆਪਰੇਸ਼ਨ ਸੰਧੂਰ ਦੇ ਦੌਰਾਨ ਉਨ੍ਹਾਂ ਦੀ ਫੌਜ ਦੇ ਹਮਲਾਵਰ ਰੁਖ ਦੀ ਵਜ੍ਹਾ ਕਾਰਨ ਪਾਕਿਸਤਾਨ ਜਲ ਸੈਨਾ ਨੂੰ ਆਪਣੀਆਂ ਬੰਦਰਗਾਹਾਂ ਦੇ ਨੇੜੇ ਰਹਿਣ ਲਈ ਮਜ਼ਬੂਰ ਹੋਣਾ ਪਿਆ | ਆਪਣੀ ਸਾਲਾਨਾ ਕਾਨਫਰੰਸ 'ਚ ਐਡਮਿਰਲ ਤਿ੍ਪਾਠੀ ਨੇ ਕਿਹਾ ਕਿ ਪਾਕਿਸਤਾਨ ਦੇ ਨਾਲ ਦੁਸ਼ਮਣੀ ਦੇ ਬਾਅਦ ਪਿਛਲੇ ਸੱਤ-ਅੱਠ ਮਹੀਨਿਆਂ 'ਚ ਜਲ ਸੈਨਾ ਨੇ ਪੱਛਮੀ ਅਰਬ ਸਾਗਰ ਸਮੇਤ ਕਈ ਥਾਵਾਂ 'ਤੇ ਆਪਰੇਸ਼ਨਲ ਤਿਆਰੀ ਬਣਾਈ ਰੱਖੀ | ਜਲ ਸੈਨਾ ਮੁੁੱਖੀ ਨੇ ਬਿਨਾਂ ਜ਼ਿਆਦਾ ਜਾਣਕਾਰੀ ਦਿੰਦਿਆਂ ਕਿਹਾ ਕਿ ਆਪਰੇਸ਼ਨ ਸੰਧੂਰ ਅਜੇ ਜਾਰੀ ਹੈ | ਉਨ੍ਹਾਂ ਨੇ ਕਿਹਾ ਕਿ ਆਪਰੇਸ਼ਨ ਸੰਧੂਰ ਦੇ ਦੌਰਾਨ ਹਮਲਾਵਰ ਰੁਖ ਅਤੇ ਤੁਰੰਤ ਕਾਰਵਾਈ, ਜਿਸ ਵਿਚ ਕੈਰੀਅਰ ਬੈਟਲ ਗਰੁੱਪ ਦੀ ਤਾਇਨਾਤੀ ਵੀ ਸ਼ਾਮਿਲ ਹੈ, ਦੀ ਵਜ੍ਹਾ ਨਾਲ ਪਾਕਿਸਤਾਨ ਜਲ ਸੈਨਾ ਨੂੰ ਆਪਣੀਆਂ ਬੰਦਰਗਾਹਾਂ ਜਾਂ ਮਕਰਾਨ ਕੋਸਟ ਦੇ ਕੋਲ ਰਹਿਣਾ ਪਿਆ | ਜਲ ਸੈਨਾ ਮੁੱਖੀ ਨੇ ਕਿਹਾ ਕਿ ਆਪਰੇਸ਼ਨ ਸੰਧੂਰ ਨੇ ਪਾਕਿਸਤਾਨ 'ਤੇ ਦਬਾਅ ਪਾਇਆ ਹੈ ਕਿਉਂਕਿ ਦੁਸ਼ਮਣੀ ਦੇ ਬਾਅਦ ਵੱਡੀ ਗਿਣਤੀ 'ਚ ਵਪਾਰੀ ਜਹਾਜ਼ਾਂ ਨੇ ਉਸ ਦੇਸ਼ ਦੀ ਯਾਤਰਾ ਕਰਨ ਤੋਂ ਪ੍ਰਹੇਜ਼ ਕੀਤਾ | ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਜਾਣ ਵਾਲੇ ਜਹਾਜ਼ਾਂ ਦੇ ਬੀਮੇ ਦਾ ਖਰਚਾ ਵੀ ਵਧ ਗਿਆ ਹੈ |

ਪਿਛਲੀ ਖ਼ਬਰ ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ <br/> ਅਗਲੀ ਖ਼ਬਰ ਕੀ ਰੋਹਿੰਗਿਆ ਘੁਸਪੈਠੀਆਂ ਦਾ ਸਵਾਗਤ ਲਾਲ ਕਾਰਪੈੱਟ 'ਤੇ ਕੀਤਾ ਜਾ ਸਕਦਾ ਹੈ-ਸੁਪਰੀਮ ਕੋਰਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।