14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਚੇਅਰਮੈਨ ਦੇ ਪਰਿਵਾਰ ਨਾਲ ਸੰਬੰਧਿਤ ਅਣ-ਅਧਿਕਾਰਤ ਉਸਾਰੀਆਂ ਢਾਹੁਣ ਲਈ ਨੋਟਿਸ

ਅਜੀਤ ਡੈਸਕ 20-11-2025
ਮਹੂ (ਮੱਧ ਪ੍ਰਦੇਸ਼), (ਪੀ. ਟੀ. ਆਈ.)-ਮੱਧ ਪ੍ਰਦੇਸ਼ ਦੇ ਮਹੂ ਛਾਉਣੀ ਬੋਰਡ ਨੇ ਅਲ ਫਲਾਹ ਗਰੁੱਪ ਦੇ ਚੇਅਰਮੈਨ ਜਵਾਦ ਅਹਿਮਦ ਸਿੱਦੀਕੀ ਦੇ ਪਰਿਵਾਰ ਨਾਲ ਸੰਬੰਧਿਤ ਇਕ ਰਿਹਾਇਸ਼ੀ ਜਾਇਦਾਦ ਦੇ ਮਾਲਕਾਂ ਅਤੇ ਕਾਨੂੰਨੀ ਵਾਰਸਾਂ ਨੂੰ ਇਕ ਨੋਟਿਸ ਜਾਰੀ ਕੀਤਾ ਹੈ, ਜਿਸ ਸੰਬੰਧੀ ਇਕ ਅਧਿਕਾਰੀ ਨੇ ਕਿਹਾ ਕਿ ਉਥੇ ਅਣ-ਅਧਿਕਾਰਤ ਉਸਾਰੀਆਂ ਨੂੰ ਤਿੰਨ ਦਿਨਾਂ ਦੇ ਅੰਦਰ ਢਾਹ ਦੇਣ ਦਾ ਨਿਰਦੇਸ਼ ਦਿੱਤਾ ਗਿਆ ਹੈ | ਛਾਉਣੀ ਇੰਜੀਨੀਅਰ ਐਚ. ਐਸ. ਕਲੋਆ ਨੇ ਦੱਸਿਆ ਕਿ ਅਸੀਂ ਮਰਹੂਮ ਮੌਲਾਨਾ ਹਮਦ ਦੇ ਘਰ ਨੂੰ ਇਕ ਨੋਟਿਸ ਜਾਰੀ ਕੀਤਾ ਹੈ, ਜੋ ਜਵਾਦ ਅਹਿਮਦ ਸਿੱਦੀਕੀ ਦੇ ਪਿਤਾ ਹਨ | ਨੋਟਿਸ ਅਨੁਸਾਰ ਵਿਭਾਗ ਨੇ ਪਹਿਲਾਂ 1996 ਅਤੇ 1997 'ਚ ਛਾਉਣੀ ਐਕਟ 1924 ਦੀਆਂ ਸੰਬੰਧਿਤ ਧਾਰਾਵਾਂ ਦੇ ਤਹਿਤ ਕਈ ਵਾਰ ਸੰਚਾਰ ਜਾਰੀ ਕੀਤੇ ਸਨ, ਜਿਸ 'ਚ ਅਣ-ਅਧਿਕਾਰਤ ਉਸਾਰੀ ਨੂੰ ਹਟਾਉਣ ਦਾ ਨਿਰਦੇਸ਼ ਦਿੱਤਾ ਗਿਆ ਸੀ | ਹਾਲਾਂਕਿ, ਵਾਰ-ਵਾਰ ਸੂਚਨਾਵਾਂ ਦੇ ਬਾਵਜੂਦ, ਕਥਿਤ ਤੌਰ 'ਤੇ ਵਿਵਾਦਿਤ ਉਸਾਰੀ ਨੂੰ ਨਹੀਂ ਹਟਾਇਆ ਗਿਆ ਸੀ |

ਪਿਛਲੀ ਖ਼ਬਰ ਇਜ਼ਰਾਈਲ ਨੇ ਗਾਜ਼ਾ-ਲਿਬਨਾਨ 'ਤੇ ਢਾਹਿਆ ਕਹਿਰ ! ਕੀਤੇ ਵੱਡੇ ਹਵਾਈ ਹ.ਮਲੇ, ਵੇਖੋ ਪ੍ਰਦੇਸਾਂ ਦੀਆਂ ਖ਼ਬਰਾਂ ਅਗਲੀ ਖ਼ਬਰ ਸ੍ਰੀਨਗਰ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।