14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਅਲ ਫਲਾਹ ਯੂਨੀਵਰਸਿਟੀ ਦੇ ਚੇਅਰਮੈਨ ਨੂੰ 13 ਦਿਨ ਦੀ ਈ.ਡੀ. ਹਿਰਾਸਤ 'ਚ ਭੇਜਿਆ <br/>

ਅਜੀਤ ਡੈਸਕ 20-11-2025
ਈ.ਡੀ. ਵਲੋਂ ਟਰੱਸਟ 'ਤੇ 415 ਕਰੋੜ ਦੀ ਧੋਖਾਧੜੀ ਦਾ ਦੋਸ਼
ਨਵੀਂ ਦਿੱਲੀ, 19 ਨਵੰਬਰ (ਜਗਤਾਰ ਸਿੰਘ)-ਲਾਲ ਕਿਲ੍ਹੇ ਨੇੜੇ ਬੰਬ ਧਮਾਕੇ ਤੋਂ ਬਾਅਦ ਜਾਂਚ ਦੇ ਘੇਰੇ 'ਚ ਆਈ ਅਲ ਫਲਾਹ ਯੂਨੀਵਰਸਿਟੀ ਦੀਆਂ ਮੁਸ਼ਕਿਲਾਂ ਲਗਾਤਾਰ ਵਧ ਰਹੀਆਂ ਹਨ | ਬੀਤੇ ਕੱਲ੍ਹ ਗਿ੍ਫ਼ਤਾਰੀ ਤੋਂ ਬਾਅਦ ਅਲ ਫਲਾਹ ਯੂਨੀਵਰਸਿਟੀ ਦੇ ਸੰਸਥਾਪਕ ਜਾਵੇਦ ਅਹਿਮਦ ਸਿੱਦੀਕੀ ਨੂੰ ਬੁੱਧਵਾਰ ਸਵੇਰੇ ਅਦਾਲਤ 'ਚ ਪੇਸ਼ ਕੀਤਾ ਗਿਆ | ਕਿਉਂਕਿ ਗਰੁੱਪ ਦਾ ਕਾਰਪੋਰੇਟ ਦਫ਼ਤਰ ਦਿੱਲੀ ਦੇ ਓਖਲਾ ਖੇਤਰ 'ਚ ਸਥਿਤ ਹੈ, ਇਸ ਲਈ ਈ.ਡੀ. ਨੇ ਉਸ ਨੂੰ ਸਾਕੇਤ ਕੋਰਟ 'ਚ ਪੇਸ਼ ਕੀਤਾ, ਜੋ ਕਿ ਉਸ ਖੇਤਰ ਦੇ ਅਧਿਕਾਰ ਖੇਤਰ 'ਚ ਆਉਂਦਾ ਹੈ | ਅਦਾਲਤ ਨੇ ਉਸ ਨੂੰ 13 ਦਿਨਾਂ ਦੀ ਈ.ਡੀ. ਹਿਰਾਸਤ 'ਚ ਭੇਜ ਦਿੱਤਾ | ਐਡੀਸ਼ਨਲ ਸੈਸ਼ਨ ਜੱਜ ਸ਼ੀਤਲ ਚੌਧਰੀ ਪ੍ਰਧਾਨ ਨੇ 13 ਦਿਨਾਂ ਦਾ ਰਿਮਾਂਡ ਜਾਰੀ ਕੀਤਾ | ਉਧਰ ਈ.ਡੀ. ਨੇ ਦਾਅਵਾ ਕੀਤਾ ਹੈ ਕਿ ਅਲ-ਫਲਾਹ ਯੂਨੀਵਰਸਿਟੀ ਤੇ ਇਸ ਨੂੰ ਕੰਟਰੋਲ ਕਰਨ ਵਾਲੇ ਟਰੱਸਟ ਨੇ ਘੱਟੋ-ਘੱਟ 415 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ | ਯੂਨੀਵਰਸਿਟੀ 'ਚ ਪੜ੍ਹ ਰਹੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਮਾਨਤਾ ਦਾ ਝੂਠਾ ਦਾਅਵਾ ਕਰਕੇ ਕਰੋੜਾਂ ਰੁਪਏ ਠੱਗੇ ਗਏ ਸਨ |
ਇਕ ਵਿਦਿਆਰਥੀ ਸਹਾਰਨਪੁਰ ਤੋਂ ਹਿਰਾਸਤ ਵਿਚ
ਸਹਾਰਨਪੁਰ, (ਯੂ. ਐਨ. ਆਈ.)-ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ, ਇੰਟੈਲੀਜੈਂਸ ਬਿਊਰੋ (ਆਈ.ਬੀ.) ਤੇ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐਸ.) ਦੀ ਇਕ ਸਾਂਝੀ ਟੀਮ ਨੇ ਲਾਲ ਕਿਲ੍ਹਾ ਧਮਾਕੇ ਦੇ ਮਾਮਲੇ 'ਚ ਉਸ ਦੀ ਭੂਮਿਕਾ ਦੇ ਸ਼ੱਕ 'ਚ ਦੇਵਬੰਦ ਤੋਂ ਇਕ ਵਿਦਿਆਰਥੀ ਨੂੰ ਹਿਰਾਸਤ 'ਚ ਲਿਆ ਹੈ | ਇਸ ਸਬੰਧੀ ਸੂਤਰਾਂ ਨੇ ਦੱਸਿਆ ਕਿ ਵਿਦਿਆਰਥੀ ਅਹਿਮਦ ਰਜ਼ਾ, ਜੋ ਕਿ ਦੇਵਬੰਦ ਦੇ ਪਠਾਨਪੁਰਾ ਦਾ ਰਹਿਣ ਵਾਲਾ ਹੈ, ਇਸ ਸਮੇਂ ਫਰੀਦਾਬਾਦ ਦੀ ਅਲ-ਫਲਾਹ ਯੂਨੀਵਰਸਿਟੀ 'ਚ ਐਮ.ਬੀ.ਬੀ.ਐਸ. ਦੀ ਪੜ੍ਹਾਈ ਦੇ ਤੀਜੇ ਸਾਲ 'ਚ ਹੈ | ਉਹ ਸਿਰਫ਼ ਪੰਜ ਦਿਨ ਪਹਿਲਾਂ ਹੀ ਦੇਵਬੰਦ ਵਾਪਸ ਆਇਆ ਸੀ | ਸੂਤਰਾਂ ਅਨੁਸਾਰ ਮੁੱਢਲੀ ਜਾਂਚ ਦੌਰਾਨ ਅਹਿਮਦ ਰਜ਼ਾ ਤੇ ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਏ ਹਾਲ ਹੀ 'ਚ ਹੋਏ ਧਮਾਕੇ ਵਿਚਕਾਰ ਸੰਭਾਵਿਤ ਸਬੰਧਾਂ ਦਾ ਸੰਕੇਤ ਮਿਲਦੇ ਹਨ |

ਪਿਛਲੀ ਖ਼ਬਰ 350ਵੀਂ ਸ਼ਹੀਦੀ ਸ਼ਤਾਬਦੀ ਸੰਬੰਧੀ ਪੰਜਾਬ ਭਾਜਪਾ ਵਲੋਂ ਵਿਸ਼ਾਲ ਕੀਰਤਨ ਦਰਬਾਰ ਅਗਲੀ ਖ਼ਬਰ ਲਾਲ ਕਿਲ੍ਹੇ ਦੀ ਕਾਰ ਪਾਰਕਿੰਗ ਵਿਚ ਬਣਾਇਆ ਸੀ ਬੰਬ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।