21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਅੱਜ ਤੋਂ ਆਮ ਦਰਸ਼ਕਾਂ ਲਈ ਖੁੱਲ੍ਹੇਗਾ ਅੰਤਰਰਾਸ਼ਟਰੀ ਵਪਾਰ ਮੇਲਾ <br/>

ਅਜੀਤ ਡੈਸਕ 19-11-2025
ਨਵੀਂ ਦਿੱਲੀ, 18 ਨਵੰਬਰ (ਜਗਤਾਰ ਸਿੰਘ)-ਰਾਜਧਾਨੀ ਦੇ ਭਾਰਤ ਮੰਡਪਮ ਵਿਖੇ ਸ਼ੁਰੂ ਹੋਇਆ 44ਵਾਂ ਅੰਤਰਰਾਸ਼ਟਰੀ ਵਪਾਰ ਮੇਲਾ 19 ਨਵੰਬਰ ਤੋਂ ਆਮ ਲੋਕਾਂ ਲਈ ਵੀ ਖੁੱਲ੍ਹ ਜਾਏਗਾ | ਦੱਸਣਯੋਗ ਹੈ ਕਿ 14 ਨਵੰਬਰ ਤੋਂ ਸ਼ੁਰੂ ਹੋਏ ਇਸ ਵਪਾਰ ਦੇ ਪਹਿਲੇ 5 ਦਿਨ ਬਿਜ਼ਨਸ ਡੇਅ ਹੁੰਦੇ ਹਨ,ਜਿਸ ਲਈ ਇਨ੍ਹਾਂ ਪੰਜ ਦਿਨਾਂ ਦੀ ਟਿਕਟ ਵੀ ਕਾਫ਼ੀ ਮਹਿੰਗੀ ਹੁੰਦੀ ਹੈ | ਹਾਲਾਂਕਿ ਪਹਿਲੇ 5 ਦਿਨ ਵੀ ਮੇਲੇ ਵਿਚ ਵੱਡੀ ਗਿਣਤੀ ਵਿਚ ਦਰਸ਼ਕਾਂ ਪੁੱਜੇ ਸਨ ਅਤੇ ਵੱਖ-ਵੱਖ ਸਟਾਲਾਂ 'ਤੇ ਜਾ ਕੇ ਆਪਣੀ ਦਿਲਚਸਪੀ ਵਿਖਾ ਰਹੇ ਹਨ, ਸੈਲਫੀਆਂ ਲੈ ਰਹੇ ਹਨ ਜਾਂ ਖ਼ਰੀਦਦਾਰੀ ਕਰ ਰਹੇ ਹਨ | 14 ਨਵੰਬਰ ਤੋਂ 27 ਨਵੰਬਰ ਤੱਕ ਚੱਲਣ ਵਾਲੇ ਇਸ ਵਪਾਰ ਮੇਲੇ ਦੀ ਥੀਮ 'ਇਕ ਭਾਰਤ, ਸਰੇਸ਼ਠ ਭਾਰਤ' ਹੈ | ਵਪਾਰ ਮੇਲੇ ਵਿਚ 31 ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼, 55 ਸਰਕਾਰੀ ਮੰਤਰਾਲੇ ਅਤੇ ਵਿਭਾਗ ਅਤੇ 12 ਦੇਸ਼ਾਂ ਦੇ ਕਾਰੋਬਾਰੀ ਅਤੇ ਕੰਪਨੀਆਂ ਹਿੱਸਾ ਲੈ ਰਹੀਆਂ ਹਨ | ਵਪਾਰ ਮੇਲੇ ਦੇ ਅਧਿਕਾਰੀਆਂ ਦੇ ਮੁਤਾਬਿਕ, ਮੇਲਾ ਵੇਖਣ ਆਉਣ ਵਾਲੇ ਲੋਕਾਂ ਲਈ ਫ਼ੌਜ ਦਾ ਪਵੇਲੀਅਨ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ | ਇਸ ਸਾਲ ਮੇਲਾ ਆਧੁਨਿਕ ਤਕਨਾਲੋਜੀ, ਵਾਤਾਵਰਨ ਸੁਰੱਖਿਆ, ਨਵੀਨਤਾ ਤੇ ਸਥਾਨਿਕ ਉਤਪਾਦਾਂ ਦੇ ਪ੍ਰਚਾਰ 'ਤੇ ਕੇਂਦਰਿਤ ਹੈ |

ਪਿਛਲੀ ਖ਼ਬਰ ਗੈਂਗਸਟਰ ਡੋਨੀ ਬੱਲ, ਪ੍ਰਭ ਦਾਸੂਵਾਲ ਤੇ ਮੁਹੱਬਤ ਰੰਧਾਵਾ ਨੇ ਲਈ ਜ਼ਿੰਮੇਵਾਰੀ ਅਗਲੀ ਖ਼ਬਰ ਦਿੱਲੀ ਹਾਈ ਕੋਰਟ ਨੇ ਕਮਲਨਾਥ ਦੀ ਮੌਜੂਦਗੀ ਸੰਬੰਧੀ ਸਿਰਸਾ ਦੀ ਪਟੀਸ਼ਨ 'ਤੇ ਕੇਂਦਰ ਤੇ ਪੁਲਿਸ ਕੋਲੋਂ ਮੰਗਿਆ ਜਵਾਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।