ਉਪ-ਰਾਸ਼ਟਰਪਤੀ ਵੈਂਸ ਦੇ ਭਰਾ ਨੂੰ ਹਰਾਇਆ
ਸਾਨ ਫਰਾਂਸਿਸਕੋ, 5 ਨਵੰਬਰ (ਐਸ. ਅਸ਼ੋਕ ਭੌਰਾ)-ਭਾਰਤੀ ਮੂਲ ਦੇ ਸਿਨਸਿਨਾਟੀ ਦੇ ਮੌਜੂਦਾ ਮੇਅਰ ਤੇ ਡੈਮੋਕ੍ਰੇਟਿਕ ਉਮੀਦਵਾਰ ਆਫਤਾਬ ਪੁਰੇਵਾਲ ਨੇ ਰਿਬਲਿਕਨ ਤੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਦੇ ਮਤਰੇਏ ਭਰਾ ਕੋਰੀ ਬੋਮੈਨ ਨੂੰ ਹਰਾ ਕੇ ਦੂਜੀ ਵਾਰ ਮੇਅਰ ਬਣਨ ਦਾ ਮਾਣ ਹਾਸਿਲ ਕੀਤਾ ਹੈ | ਇਹ ਜਿੱਤ ਸਿਨਸਿਨਾਟੀ ਦੀ ਸਥਾਨਕ ਸਰਕਾਰ 'ਤੇ ਡੈਮੋਕ੍ਰੇਟਾਂ ਦੇ ਕੰਟਰੋਲ ਨੂੰ ਹੋਰ ਮਜ਼ਬੂਤ ਕਰਦੀ ਹੈ ਤੇ ਓਹਾਇਓ ਸੂਬੇ ਦੀ ਰਾਜਨੀਤੀ 'ਚ ਪੁਰੇਵਾਲ ਦੀ ਵਧਦੀ ਲੋਕਪਿ੍ਯਤਾ ਦਰਸਾਂਉਂਦੀ ਹੈ | ਪੁਰੇਵਾਲ, ਇਕ ਸਾਬਕਾ ਵਿਸ਼ੇਸ਼ ਸਹਾਇਕ ਯੂ.ਐਸ. ਅਟਾਰਨੀ, ਨੇ ਲਗਭਗ 66 ਫ਼ੀਸਦੀ ਵੋਟਾਂ ਜਿੱਤਣ ਤੋਂ ਬਾਅਦ 2021 'ਚ ਪਹਿਲੀ ਵਾਰ ਮੇਅਰ ਦੇ ਅਹੁਦੇ ਪ੍ਰਾਪਤ ਕੀਤਾ ਸੀ | ਉਪ ਰਾਸ਼ਟਰਪਤੀ ਜੇ.ਡੀ. ਵੈਂਸ ਦੇ ਮਤਰੇਏ ਭਰਾ ਬੋਮੈਨ ਨੇ ਕਦੇ ਵੀ ਜਨਤਕ ਸਰਗਰਮੀ ਨਹੀਂ ਵਿਖਾਈ ਤੇ ਨਾ ਹੀ ਉਸ ਕੋਲ ਕੋਈ ਅਹੁਦਾ ਸੀ ਪਰ ਵੈਂਸ ਦੇ ਉਦਘਾਟਨ ਤੋਂ ਬਾਅਦ ਉਹ ਇਸ ਦੌੜ 'ਚ ਸਰਗਰਮ ਹੋ ਗਿਆ | ਉਨ੍ਹਾਂ ਸਿਨਸਿਨਾਟੀ ਦੇ ਵੈਸਟ ਐਂਡ 'ਚ ਇਕ ਈਵੈਂਜਲੀਕਲ ਚਰਚ ਦੀ ਸਥਾਪਨਾ ਕੀਤੀ ਤੇ ਇਕ ਸਥਾਨਕ ਕੌਫੀ ਸ਼ਾਪ ਚਲਾਇਆ | ਬੋਮੈਨ ਨੇ ਰੂੜੀਵਾਦੀ ਕਦਰਾਂ-ਕੀਮਤਾਂ 'ਤੇ ਪ੍ਰਚਾਰ ਕੀਤਾ |
ਭਾਰਤੀ ਮੂਲ ਦੇ ਡੈਮੋਕ੍ਰੇਟ ਆਫਤਾਬ ਪੁਰੇਵਾਲ ਸਿਨਸਿਨਾਟੀ ਦੇ ਫਿਰ ਬਣੇ ਮੇਅਰ
ਅਜੀਤ ਡੈਸਕ
06-11-2025