08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਬਿਹਾਰ 'ਚ ਪਹਿਲੇ ਪੜਾਅ ਤਹਿਤ ਵੋਟਾਂ ਅੱਜ

ਅਜੀਤ ਡੈਸਕ 06-11-2025

3.75 ਕਰੋੜ ਵੋਟਰ 1,314 ਉਮੀਦਵਾਰਾਂ ਦੀ ਕਿਸਮਤ ਦਾ ਕਰਨਗੇ ਫ਼ੈਸਲਾ
ਪਟਨਾ, 5 ਨਵੰਬਰ (ਪੀ. ਟੀ. ਆਈ.)-ਬਿਹਾਰ 'ਚ ਵੀਰਵਾਰ (6 ਨਵੰਬਰ) ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਤਹਿਤ 3.75 ਕਰੋੜ ਵੋਟਰ 1,314 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ, ਜਿਨ੍ਹਾਂ 'ਚ ਇੰਡੀਆ ਬਲਾਕ ਦੇ ਮੁੱਖ ਮੰਤਰੀ ਅਹੁਦੇ ਦੇ ਚਿਹਰੇ ਤੇਜਸਵੀ ਯਾਦਵ ਤੇ ਭਾਜਪਾ ਦੇ ਉਪ ਮੁੱਖ ਮੰਤਰੀ ਸਮਰਾਟ ਚÏਧਰੀ ਵਰਗੇ ਚੋਟੀ ਦੇ ਨੇਤਾ ਸ਼ਾਮਿਲ ਹਨ | ਵੋਟਾਂ ਲਈ 45, 341 ਬੂਥ ਬਣਾਏ ਗਏ ਹਨ | ਇਨ੍ਹਾਂ 'ਚ 45324 ਮੁੱਖ ਬੂਥ ਅਤੇ 17 ਸਹਾਇਕ ਬੂਥ ਹੋਣਗੇ | ਚੋਣ ਕਮਿਸ਼ਨ ਨੇ 6 ਵਿਧਾਨ ਵਿਧਾਨ ਸਭਾ ਸੀਟਾਂ 'ਤੇ ਵੋਟਾਂ ਪਾਉਣ ਦੇ ਸਮੇਂ 'ਚ ਇਕ ਘੰਟੇ ਦੀ
ਕਮੀ ਕੀਤੀ ਹੈ | ਇਨ੍ਹਾਂ 2135 ਮਤਦਾਨ ਕੇਂਦਰਾਂ 'ਤੇ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਾਂ ਪੈਣਗੀਆਂ | ਬਾਕੀ 115 ਸੀਟਾਂ ਦੇ 43206 ਬੂਥਾਂ 'ਤੇ ਮਤਦਾਨ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ | ਹੋਰ ਸੀਟਾਂ 'ਤੇ ਉਮੀਦਵਾਰ ਜਿਨ੍ਹਾਂ ਦੇ ਪ੍ਰਦਰਸ਼ਨ 'ਤੇ ਧਿਆਨ ਦਿੱਤਾ ਜਾਵੇਗਾ ਉਹ ਹਨ ਨÏਜਵਾਨ ਲੋਕ ਗਾਇਕਾ ਮੈਥਿਲੀ ਠਾਕੁਰ (ਭਾਜਪਾ-ਅਲੀਗੰਜ) ਤੇ ਭੋਜਪੁਰੀ ਸੁਪਰਸਟਾਰ ਖੇਸਾਰੀ ਲਾਲ ਯਾਦਵ (ਰਾਜਦ-ਛਪਰਾ) ਅਤੇ ਰਿਤੇਸ਼ ਪਾਂਡੇ (ਜਨ ਸੂਰਜ ਪਾਰਟੀ - ਕਾਰਗਾਹਰ) | ਲਗਭਗ ਇਕ ਦਰਜਨ ਮੰਤਰੀ, ਜਿਨ੍ਹਾਂ 'ਚੋਂ ਜ਼ਿਆਦਾਤਰ ਭਾਜਪਾ ਦੇ ਹਨ, ਜਿਨ੍ਹਾਂ ਦੀ ਵਿਧਾਨ ਸਭਾ 'ਚ ਆਪਣੀ ਉੱਚ ਤਾਕਤ ਕਾਰਨ ਕੈਬਨਿਟ 'ਚ ਵੱਡਾ ਹਿੱਸਾ ਹੈ, ਚੋਣ ਮੈਦਾਨ 'ਚ ਹਨ | ਚੋਣ ਕਮਿਸ਼ਨ ਅਨੁਸਾਰ, ਚੋਣਾਂ ਹੋਣ ਵਾਲੀਆਂ 121 ਸੀਟਾਂ 'ਚੋਂ, ਦੀਘਾ, ਜੋ ਕਿ ਰਾਜ ਦੀ ਰਾਜਧਾਨੀ ਦੇ ਪੱਛਮੀ ਹਿੱਸੇ ਦੀ ਨੁਮਾਇੰਦਗੀ ਕਰਦੀ ਹੈ, 'ਚ ਸਭ ਤੋਂ ਵੱਧ 4.58 ਲੱਖ ਵੋਟਰ ਹਨ, ਜਦੋਂ ਕਿ ਸ਼ੇਖਪੁਰਾ ਜ਼ਿਲ੍ਹੇ ਦੇ ਬਾਰਬੀਘਾ 'ਚ ਸਭ ਤੋਂ ਘੱਟ 2.32 ਲੱਖ ਵੋਟਰ ਹਨ | ਕੁਰਹਾਨੀ ਅਤੇ ਮੁਜ਼ੱਫਰਪੁਰ 'ਚ ਸਭ ਤੋਂ ਵੱਧ 20-20 ਉਮੀਦਵਾਰ ਚੋਣ ਮੈਦਾਨ 'ਚ ਹਨ, ਜਦੋਂ ਕਿ ਪਰਬੱਟਾ ਤੋਂ ਇਲਾਵਾ ਭੋਰੇ ਤੇ ਅਲÏਲੀ ਦੇ ਰਾਖਵੇਂ ਹਲਕਿਆਂ 'ਚ ਪੰਜ-ਪੰਜ ਉਮੀਦਵਾਰ ਹਨ | 45,341 ਪੋਲਿੰਗ ਸਟੇਸ਼ਨਾਂ 'ਤੇ ਵੋਟਿੰਗ ਹੋਵੇਗੀ, ਜਿਨ੍ਹਾਂ 'ਚੋਂ ਜ਼ਿਆਦਾਤਰ (36,733) ਪੇਂਡੂ ਖੇਤਰਾਂ 'ਚ ਹਨ | ਚੋਣ ਕਮਿਸ਼ਨ ਅਨੁਸਾਰ, 121 ਹਲਕਿਆਂ ਦੇ 3.75 ਕਰੋੜ ਵੋਟਰਾਂ 'ਚੋਂ, 10.72 ਲੱਖ ਨਵੇਂ ਵੋਟਰ ਹਨ | ਹਾਲਾਂਕਿ, 18-19 ਸਾਲ ਦੀ ਉਮਰ ਸਮੂਹ ਦੇ ਵੋਟਰਾਂ ਦੀ ਗਿਣਤੀ 7.38 ਲੱਖ ਸੀ |

ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਮੌਕੇ ਨਨਕਾਣਾ ਸਾਹਿਬ ਵਿਖੇ ਸਜਾਇਆ ਅਲੌਕਿਕ ਨਗਰ ਕੀਰਤਨ ਅਗਲੀ ਖ਼ਬਰ ਮੋਦੀ ਵਲੋਂ ਵਿਸ਼ਵ ਕੱਪ ਜੇਤੂ ਭਾਰਤੀ ਮਹਿਲਾ ਕ੍ਰਿਕਟ ਟੀਮ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।