06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਬਿਹਾਰ ਚੋਣਾਂ-4 ਦਿਨ 'ਚ 12 ਰੈਲੀਆਂ ਕਰਨਗੇ ਪ੍ਰਧਾਨ ਮੰਤਰੀ

ਅਜੀਤ ਡੈਸਕ 20-10-2025
ਨਵੀਂ ਦਿੱਲੀ, 19 ਅਕਤੂਬਰ (ਉਪਮਾ ਡਾਗਾ ਪਾਰਥ)-ਬਿਹਾਰ ਵਿਧਾਨ ਸਭਾ ਲਈ ਭਖੀ ਸਿਆਸਤ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਕਤੂਬਰ ਦੇ ਆਖਰੀ ਹਫ਼ਤੇ ਤੋਂ ਨਵੰਬਰ ਦੇ ਸ਼ੁਰੂਆਤੀ ਦਿਨਾਂ 'ਚ ਪੂਰੇ ਸੂਬੇ 'ਚ ਕਈ ਰੈਲੀਆਂ ਨੂੰ ਸੰਬੋਧਨ ਕਰਨਗੇ | ਪ੍ਰਧਾਨ ਮੰਤਰੀ ਦੀ ਪਹਿਲੀ ਰੈਲੀ 23 ਅਕਤੂਬਰ ਨੂੰ ਹੋਏਗੀ, ਜਿਸ ਦੌਰਾਨ ਉਹ ਸਾਸਾਗਸ, ਗਯਾ ਅਤੇ ਭਾਗਪੁਰ 'ਚ ਵਿਸ਼ਾਲ ਜਨ ਸਭਾਵਾਂ ਕਰਨਗੇ | ਇਸ ਤੋਂ ਬਾਅਦ ਉਹ 28 ਅਕਤੂਬਰ ਨੂੰ ਦਰਭੰਗਾ, ਮੁਜ਼ੱਫਰਪੁਰ ਅਤੇ ਪਟਨਾ 'ਚ ਰੈਲੀਆਂ ਕਰਨਗੇ | ਉਸ ਤੋਂ ਬਾਅਦ 1 ਨਵੰਬਰ ਨੂੰ ਉਹ ਪੂਰਬੀ ਚੰਪਾਰਣ, ਸਮਸਤੀਪੁਰ ਅਤੇ ਛਪਰਾ 'ਚ ਰੈਲੀਆਂ ਕਰਨਗੇ | ਜਿਸ ਤੋਂ ਬਾਅਦ 3 ਨਵੰਬਰ ਨੂੰ ਪੱਛਮੀ ਚੰਪਾਰਣ, ਅਰਰਿਆ ਅਤੇ ਸਹਰਨਾ 'ਚ ਰੈਲੀਆਂ ਕਰਨਗੇ | 4 ਦਿਨਾਂ 'ਚ ਪ੍ਰਧਾਨ ਮੰਤਰੀ ਦੀਆਂ 12 ਰੈਲੀਆਂ ਨਾਲ ਐਨ.ਡੀ.ਏ. ਲੋਕਾਂ 'ਚ ਜੋਸ਼ ਭਰਨ ਦੀ ਕੋਸ਼ਿਸ਼ ਕਰੇਗੀ | ਇਸ ਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਕੇਂਦਰੀ ਮੰਤਰੀ ਗਿਰੀਰਾਜ ਸਿੰਘ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਵੀ ਰੈਲੀਆਂ ਕਰਨਗੇ |

ਪਿਛਲੀ ਖ਼ਬਰ ਫ਼Ïਜ ਮੁਖੀ ਵਲੋਂ ਚੀਨ ਤੇ ਨਿਪਾਲ ਨਾਲ ਲਗਦੀਆਂ ਸਰੱਹਦਾਂ 'ਤੇ ਸੁਰੱਖਿਆ ਸਥਿਤੀ ਦੀ ਸਮੀਖਿਆ ਅਗਲੀ ਖ਼ਬਰ ਟਰੰਪ ਖ਼ਿਲਾਫ਼ ਅਮਰੀਕਾ ਭਰ 'ਚ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।