28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਵਿਵੇਕ ਗੁਪਤਾ ਬਣੇ ਇੰਡੀਅਨ ਨਿਊਜ਼ ਪੇਪਰ ਸੁਸਾਇਟੀ ਦੇ ਪ੍ਰਧਾਨ

ਅਜੀਤ ਡੈਸਕ 26-09-2025

ਸਰਵਿੰਦਰ ਕੌਰ ਲਗਾਤਾਰ 10ਵੀਂਾ ਵਾਰ ਬਣੇ ਐਗਜ਼ੈਕਟਿਵ ਮੈਂਬਰ
ਨਵੀਂ ਦਿੱਲੀ, 25 ਸਤੰਬਰ (ਅ. ਬ.)-ਇੰਡੀਅਨ ਨਿਊਜ਼ ਪੇਪਰ ਸੁਸਾਇਟੀ (ਆਈ. ਐਨ. ਐਸ.), ਜੋ ਦੇਸ਼ ਵਿਚ ਅਖ਼ਬਾਰਾਂ, ਮੈਗਜ਼ੀਨਾਂ ਤੇ ਰਸਾਲਿਆਂ ਦੇ ਪ੍ਰਕਾਸ਼ਕਾਂ ਦੀ ਸਰਬਉੱਚ ਸੰਸਥਾ ਹੈ, ਦੀ ਵੀਡੀਓ-ਕਾਨਫਰੰਸਿੰਗ ਜ਼ਰੀਏ ਹੋਈ 86ਵੀਂ ਸਾਲਾਨਾ ਬੈਠਕ ਦੌਰਾਨ ਇਸ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ | ਇਸ ਬੈਠਕ ਦੌਰਾਨ 'ਸਾਂਮਾਰਗ' ਦੇ ਵਿਵੇਕ ਗੁਪਤਾ ਨੂੰ ਸਾਲ 2025-2026 ਲਈ ਇੰਡੀਅਨ ਨਿਊਜ਼ ਪੇਪਰ ਸੁਸਾਇਟੀ ਦਾ ਪ੍ਰਧਾਨ ਚੁਣ ਲਿਆ ਗਿਆ ਹੈ | 'ਅਜੀਤ' ਪ੍ਰਕਾਸ਼ਨ ਸਮੂਹ ਦੇ ਚੀਫ਼ ਐਗਜ਼ੀਕਿਊਟਿਵ ਸਰਵਿੰਦਰ ਕੌਰ ਨੂੰ ਲਗਾਤਾਰ 10ਵੀਂ ਵਾਰ ਕਾਰਜਕਾਰੀ ਮੈਂਬਰ ਚੁਣਿਆ ਗਿਆ ਹੈ | 'ਲੋਕਮਤ' ਦੇ ਕਰਨ ਰਾਜਿੰਦਰ ਦਾਦਰਾ ਨੂੰ ਮੀਤ ਪ੍ਰਧਾਨ ਜਦੋਂ ਕਿ 'ਅਮਰ ਉਜਾਲਾ' ਦੇ ਤਨਮੇ ਮਹੇਸ਼ਵਰੀ ਨੂੰ ਉਪ ਪ੍ਰਧਾਨ ਚੁਣਿਆ ਗਿਆ ਹੈ ਅਤੇ 'ਗ੍ਰਹਿਸ਼ੋਭਿਕਾ' ਦੇ ਅਨੰਤਨਾਥ ਨੂੰ ਆਨਰੇਰੀ ਖਜ਼ਾਨਚੀ ਬਣਾਇਆ ਗਿਆ ਹੈ | ਇਸੇ ਤਰ੍ਹਾਂ ਮੈਰੀ ਪਾਲ ਸੁਸਾਇਟੀ ਦੇ ਸਕੱਤਰ ਜਨਰਲ ਹੋਣਗੇ |

ਪਿਛਲੀ ਖ਼ਬਰ Donald Trump ਨੇ ਖਰੀਦੀ TikTok ਕੰਪਨੀ ਅਗਲੀ ਖ਼ਬਰ ਪੰਜਾਬ ਵਿਧਾਨ ਸਭਾ ਦਾ ਦੋ ਦਿਨਾ ਵਿਸ਼ੇਸ਼ ਇਜਲਾਸ ਅੱਜ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।