17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਪੁਲਾੜ ਯਾਤਰਾ ਦੀਆਂ ਮੁੱਖ ਝਲਕੀਆਂ

ਅਜੀਤ ਡੈਸਕ 16-07-2025

• ਮੂਲ ਰੂਪ ਨਾਲ 2025 ਦੀ ਸ਼ੁਰੂਆਤ 'ਚ ਲਾਂਚ ਹੋਣ ਵਾਲਾ ਇਹ ਮਿਸ਼ਨ ਕੈਨੇਡੀ ਪੁਲਾੜ ਕੇਂਦਰ 'ਚ ਤਕਨੀਕੀ ਜਾਂਚ ਅਤੇ ਪ੍ਰਤੀਕੂਲ ਮੌਸਮ ਦੀ ਸਥਿਤੀ ਕਾਰਨ ਕਈ ਵਾਰ ਮੁਲਤਵੀ ਹੋਇਆ |
• ਇਹ ਮਿਸ਼ਨ 25 ਜੂਨ,2025 ਨੂੰ ਫਲੋਰੀਡਾ ਦੇ ਕੈਨੇਡੀ ਪੁਲਾੜ ਕੇਂਦਰ ਤੋਂ ਸਪੇਸਐਕਸ ਦੇ ਫਾਲਕਨ 9 ਰਾਕੇਟ ਰਾਹੀ ਸਫ਼ਲਤਾਪੂਰਵਕ ਲਾਂਚ ਹੋਇਆ |
• ਚਾਲਕ ਦਲ 26 ਜੂਨ,2025 ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਨਾਲ ਜੁੜ ਗਿਆ ਅਤੇ ਉਥੇ ਆਪਣੇ 18 ਦਿਨਾਂ ਦੇ ਠਹਿਰਾਅ ਦੀ ਸ਼ੁਰੂਆਤ ਕੀਤੀ |
• ਮਿਸ਼ਨ ਦੌਰਾਨ ਸ਼ੁਕਲਾ ਨੇ ਸੱਤ ਭਾਰਤੀ-ਡਿਜ਼ਾਈਨ ਕੀਤੇ ਮਾਈਕ੍ਰੋਗ੍ਰੈਵਿਟੀ ਪ੍ਰਯੋਗ ਕੀਤੇ, ਜਿਸ ਵਿਚ ਮੂੰਗੀ ਅਤੇ ਮੇਥੀ ਦੇ ਬੀਜਾਂ ਦੇ ਪੰੁਗਰਨ, ਸਟੈਮ ਸੈੱਲ ਖੋਜ ਅਤੇ ਸੂਖਮ ਐਲਗੀ ਅਧਿਐਨ ਸ਼ਾਮਿਲ ਸਨ |
• ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਉਨ੍ਹਾਂ ਜ਼ੀਰੋ ਗੈਰਵਿਟੀ ਪਾਣੀ ਦੇ ਬੁਲਬੁਲੇ ਦਾ ਪ੍ਰਦਰਸ਼ਨ ਕੀਤਾ |
• ਉਨ੍ਹਾਂ ਰੇਡੀਓ ਅਤੇ ਵੀਡੀਓ ਲਿੰਕ ਜ਼ਰੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦਿਆਰਥੀਆਂ ਅਤੇ ਇਸਰੋ ਵਿਗਿਆਨੀਆਂ ਨਾਲ ਗੱਲਬਾਤ ਕੀਤੀ |
• 13 ਜੁਲਾਈ ਨੂੰ ਮੁਹਿੰਮ 73 ਦੇ ਚਾਲਕ ਦਲ ਦੇ ਮੈਂਬਰਾਂ ਨਾਲ ਵਿਦਾਇਗੀ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਸ਼ੁਕਲਾ ਨੇ ਇਸਰੋ ਅਤੇ ਆਪਣੇ ਸਾਥੀਆਂ ਦਾ ਧੰਨਵਾਦ ਕੀਤਾ |
• ਯੋਜਨਾਬੱਧ ਗਤੀਵਿਧੀਆਂ ਅਤੇ ਪ੍ਰਯੋਗਾਂ ਨੂੰ ਪੂਰਾ ਕਰਨ ਦੇ ਬਾਅਦ 14 ਜੁਲਾਈ, 2025 ਨੂੰ ਡਰੈਗਨ ਪੁਲਾੜ ਵਾਹਨ ਨੂੰ ਅੰਤਰਰਾਸ਼ਟਰੀ ਪੁਲਾੜ ਕੇਂਦਰ ਤੋਂ ਅਨਡਾਕ ਕੀਤਾ ਗਿਆ |
• ਸ਼ੁਭਾਂਸ਼ੂ ਸ਼ੁਕਲਾ ਆਪਣੇ ਸਾਥੀਆਂ ਨਾਲ 15 ਜੁਲਾਈ, 2025 ਨੂੰ ਕੈਲੀਫੋਰਨੀਆ ਤੱਟ 'ਤੇ ਸੁਰੱਖਿਅਤ ਪਹੁੰਚ ਗਏ, ਜਿਸ ਨਾਲ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਭਾਰਤ ਦਾ ਪਹਿਲਾ ਵਿਸਤਿ੍ਤ ਖੋਜ ਮਿਸ਼ਨ ਪੂਰਾ ਹੋ ਗਿਆ |

ਪਿਛਲੀ ਖ਼ਬਰ ਸ਼ੁਭਾਂਸ਼ੂ ਦੀ ਪ੍ਰਾਪਤੀ ਨੇ ਭਾਰਤੀਆਂ ਦੇ ਸੁਪਨਿਆਂ ਨੂੰ ਪ੍ਰੇਰਿਤ ਕੀਤਾ-ਮੋਦੀ ਅਗਲੀ ਖ਼ਬਰ ਗਰੁੱਪ ਕੈਪਟਨ ਦਾ ਧਰਤੀ 'ਤੇ ਸਵਾਗਤ-ਰਾਸ਼ਟਰਪਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।