27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਹੋਈ 24 ਰੁਪਏ ਦੀ ਕਟੌਤੀ

ਅਜੀਤ ਡੈਸਕ 02-06-2025
ਨਵੀਂ ਦਿੱਲੀ, 1 ਜੂਨ (ਉਪਮਾ ਡਾਗਾ ਪਾਰਥ)-ਦੇਸ਼ 'ਚ ਵਪਾਰਕ ਐਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ 'ਚ 1 ਜੂਨ ਤੋਂ 24 ਰੁਪਏ ਦੀ ਕਟੌਤੀ ਹੋਈ ਹੈ | ਇਹ ਕਟੌਤੀ 19 ਕਿੱਲੋ ਵਾਲੇ ਸਿਲੰਡਰ 'ਚ ਹੋਈ ਹੈ, ਜਦਕਿ 14.2 ਕਿੱਲੋ ਵਾਲੇ ਐਲ.ਪੀ.ਜੀ. ਸਿਲੰਡਰ ਭਾਵ ਘਰੇਲੂ ਸਿਲੰਡਰ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ | 1 ਜੂਨ 2025 ਤੋਂ ਲਾਗੂ ਹੋਈ ਨਵੀਂ ਦਰ ਤੋਂ ਬਾਅਦ ਰਾਜਧਾਨੀ ਦਿੱਲੀ 'ਚ ਕਮਰਸ਼ੀਅਲ ਐਲ.ਪੀ.ਜੀ. ਸਿਲੰਡਰ ਦੀ ਕੀਮਤ ਹੁਣ 1723.50 ਰੁਪਏ ਹੈ, ਜਦਕਿ ਮੁੰਬਈ 'ਚ ਇਸ ਦੀ ਕੀਮਤ 1674.50 ਰੁਪਏ, ਕੋਲਕਾਤਾ 'ਚ 1826 ਰੁਪਏ ਅਤੇ ਚੇਨਈ 'ਚ 1881 ਰੁਪਏ ਹੈ | ਜ਼ਿਕਰਯੋਗ ਹੈ ਕਿ 7 ਅਪ੍ਰੈਲ ਨੂੰ 14.2 ਕਿੱਲੋ ਵਾਲੇ ਘਰੇਲੂ ਐਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ 'ਚ 50 ਰੁਪਏ ਦਾ ਇਜ਼ਾਫਾ ਕੀਤਾ ਗਿਆ ਸੀ | ਇਹ ਵਾਧਾ ਉੱਜਵਲ ਯੋਜਨਾ ਦੇ ਲਾਭਪਾਤਰਾਂ ਅਤੇ ਬਾਕੀ ਲੋਕਾਂ 'ਤੇ ਲਾਗੂ ਕੀਤਾ ਗਿਆ ਸੀ |

ਪਿਛਲੀ ਖ਼ਬਰ ਪੰਜਾਬ 'ਚ ਸਾਲ 2024-25 ਦੌਰਾਨ ਭੋਜਨ ਪਦਾਰਥਾਂ ਦੇ 22 ਫ਼ੀਸਦੀ ਨਮੂਨੇ ਫ਼ੇਲ੍ਹ ਅਗਲੀ ਖ਼ਬਰ ਦੇਸ਼ 'ਚ ਕੋਰੋਨਾ ਸਰਗਰਮ, ਮਾਮਲਿਆਂ ਦੀ ਗਿਣਤੀ 3758 ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।