28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਚੋਟੀ ਦੇ ਪੈਰਾ-ਐਥਲੀਟ ਨੀਰਜ ਯਾਦਵ ਵਲੋਂ ਖੁਦਕੁਸ਼ੀ

ਨਵੀਂ ਦਿੱਲੀ, 28 ਅਕਤੂਬਰ (ਪੀ. ਟੀ. ਆਈ.)-ਏਸ਼ਿਆਈ ਪੈਰਾ ਖੇਡਾਂ ਦੇ ਸੋਨ ਤਗਮਾ ਜੇਤੂ ਨੀਰਜ ਯਾਦਵ ਵਲੋਂ ਆਪਣੇ ਘਰ ’ਚ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲੈਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਡੋਪਿੰਗ ਮਾਮਲੇ ਵਿਚ ...

ਅਜੀਤ ਡੈਸਕ 29-10-2026

ਨਵੀਂ ਦਿੱਲੀ, 28 ਅਕਤੂਬਰ (ਪੀ. ਟੀ. ਆਈ.)-ਏਸ਼ਿਆਈ ਪੈਰਾ ਖੇਡਾਂ ਦੇ ਸੋਨ ਤਗਮਾ ਜੇਤੂ ਨੀਰਜ ਯਾਦਵ ਵਲੋਂ ਆਪਣੇ ਘਰ ’ਚ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲੈਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਡੋਪਿੰਗ ਮਾਮਲੇ ਵਿਚ ਮੁਅੱਤਲ ਹੋਣ ਕਾਰਨ (ਜਿਸ ਕਰਕੇ ਉਹ ਜਪਾਨ ਵਿਚ ਹੋਈਆਂ ਏਸ਼ਿਆਈ ਖੇਡਾਂ ਵਿਚ ਹਿੱਸਾ ਨਹੀਂ ਲੈ ਸਕਿਆ ਸੀ) ਅਤੇ ਇਕ ਔਰਤ ਨਾਲ ਦੋਸਤੀ ਟੁੱਟਣ ਕਾਰਨ ਮਾਨਸਿਕ ਤਣਾਅ ਵਿਚ ਸੀ।

ਭਾਰਤੀ ਪੈਰਾ-ਐਥਲੈਟਿਕਸ ਟੀਮ ਦੇ ਮੁੱਖ ਕੋਚ ਐਸ. ਸਤਿਆਨਾਰਾਇਣ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ।ਜ਼ਿਕਰਯੋਗ ਹੈ ਕਿ ਭਾਰਤ ਦੇ ਪ੍ਰਤਿਭਾਸ਼ਾਲੀ ਪੈਰਾ-ਐਥਲੀਟਾਂ ’ਚ ਸ਼ਾਮਿਲ ਯਾਦਵ ਨੇ ਏਸ਼ਿਆਈ ਪੈਰਾ ਖੇਡਾਂ ’ਚ ਤਿੰਨ ਸੋਨ ਤਗਮੇ ਜਿੱਤੇ ਸਨ। ਉਸ ਨੇ 2018 ਦੀਆਂ ਜਕਾਰਤਾ ਏਸਿਆਈ ਖੇਡਾਂ ’ਚ ਨੇਜਾਬਾਜ਼ੀ ’ਚ ਸੋਨ ਤੋਂ ਇਲਵਾ 2023 ਦੀਆਂ ਹਾਂਗਜ਼ੂ ਖੇਡਾਂ ’ਚ ਵੀ ਨੇਜਾਬਾਜ਼ੀ ਅਤੇ ਡਿਸਕਸ ਥਰੋਅ ’ਚ ਸੋਨ ਤਗਮਾ ਜਿੱਤੇ ਸਨ।

ਪਿਛਲੀ ਖ਼ਬਰ ਭਾਰਤ ਬਿਨਾਂ ਭੇਦਭਾਵ ਪ੍ਰਮਾਣੂ ਹਥਿਆਰਾਂ ਦੇ ਖ਼ਾਤਮੇ ਲਈ ਵਚਨਬੱਧ-ਮੁਨੀਸ਼ ਤਿਵਾੜੀ ਅਗਲੀ ਖ਼ਬਰ ਟਾਈਗਰ ਸ਼ਰੌਫ ’ਤੇ ਗੋਲੀਬਾਰੀ ਮਾਮਲੇ ’ਚ ਸਾਰੇ 11 ਮੁਲਜ਼ਮ ‘ਮਕੋਕਾ’ ਤਹਿਤ ਮੁੜ ਗ੍ਰਿਫ਼ਤਾਰ