ਨਵਾਂਸ਼ਹਿਰ, 20 ਅਕਤੂਬਰ (ਜਸਬੀਰ ਸਿੰਘ ਨੂਰਪੁਰ ਹਰਮਿੰਦਰ ਸਿੰਘ ਪਿੰਟ)-ਨਵਾਂਸ਼ਹਿਰ ਵਿਖੇ ਦੁਸਹਿਰਾ ਉਤਸਵ ਕਮੇਟੀ ਵਲੋਂ ਆਈ.ਟੀ.ਆਈ ਗਰਾਊਂਡ ਵਿਖੇ ਦੁਸਹਿਰੇ ਦਾ ਪਾਵਨ ਤਿਹਾਰ ਮਨਾਇਆ ਗਿਆ 28ਵੇਂ ਸਮਾਗਮ ਦੌਰਾਨ ਮੇਘਨਾਥ ਕੁੰਭਕਰਨ ਅਤੇ ਰਾਵਣ ਦੇ ਪੁਤਲਿਆਂ ਨੂੰ ਅਗਨੀ ਭੇਟ ਕੀਤਾ ਗਿਆ। ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਸਪ੍ਰੀਤ ਸਿੰਘ ਰੋਬੀ ਕੰਗ ਲਲਤ ਮੋਹਨ ਪਾਠਕ ਦਿਨੇਸ਼ ਸੂਰੀ ਜ਼ਿਲਾ ਪ੍ਰਧਾਨ, ਕਾਂਗਰਸ ਵਲੋਂ ਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਥੇਦਾਰ ਸੁਖਦੀਪ ਸਿੰਘ ਸ਼ਿਕਾਰ ਜਿਲਾ ਪ੍ਰਧਾਨ ਗੁਰਪ੍ਰੀਤ ਕੌਰ ਥਿਆੜਾ ਹਰਪ੍ਰੀਤ ਸਿੰਘ ਖਾਰਾ ਅਤੇ ਭਾਜਪਾ ਵਲੋਂ ਪੂਨਮ ਮਾਣਕ ਅਤੇ ਮਹਿੰਦਰ ਸਿੰਘ ਹੁਸੈਨਪੁਰ ਅਕਾਲੀ ਦਲ ਪੁਨਰ ਸੁਰਜੀਤ ਅਤੇ ਅਵਤਾਰ ਸਿੰਘ ਅਰੋੜਾ ਵਲੋਂ ਰਸਮਾ ਨਿਭਾਈਆਂ ਗਈਆਂ ।
ਅੰਗਦ ਸਿੰਘ ਸੈਣੀ ਨੇ ਆਖਿਆ ਕਿ ਸਾਨੂੰ ਦੁਸਹਿਰੇ ਦੇ ਪਾਵਨ ਤਿਉਹਾਰ ਮੌਕੇ ਨਸ਼ਿਆਂ ਵਿਰੁੱਧ ਲੜਾਈ ਲੜਨ ਲਈ ਪਰਨ ਕਰਨਾ ਚਾਹੀਦਾ ਹੈ। ਜਸਪ੍ਰੀਤ ਸਿੰਘ ਰੋਬੀ ਕੰਗ ਨੇ ਕਿਹਾ ਕਿ ਦੁਸ਼ਹਿਰੇ ਦਾ ਪਾਵਨ ਤਿਉਹਾਰ ਸਾਨੂੰ ਚੰਗਿਆਈਆਂ ਦਾ ਪਰਨ ਕਰਨ ਲਈ ਪ੍ਰੇਰਨਾ ਦਿੰਦਾ ਹੈ। ਇਸ ਮੌਕੇ 'ਤੇ ਵੱਖ-ਵੱਖ ਝਾਕੀਆਂ ਕੱਢੀਆਂ ਗਈਆਂ ਅਤੇ ਕਬੱਡੀ ਦਾ ਟੂਰਨਾਮੈਂਟ ਵੀ ਕਰਵਾਇਆ ਗਿਆ।।ਦੁਸਹਿਰਾ ਉਤਸਵ ਕਮੇਟੀ ਦੇ ਮੈਂਬਰ ਮੁਕੰਦ ਹਰੀ ਜੁਲਕਾ ਜੁਲਕਾ, ਹਨੀ ਚੋਪੜਾ, ਰਾਜੇਸ਼ ਭਾਰਦਵਾਜ ਅਨਿਲ ਵਾਲੀ, ਸੰਜੀਵ ਪੁਰੀ, ਪੰਡਿਤ ਅੰਬਾ ਦੱਤ, ਗੋਵਰਧਨ ਦਾਸ ਪਰਮ ਸਿੰਘ ਖਾਲਸਾ ਰਜਿੰਦਰ ਚੋਪੜਾ, ਗੋਪਾਲ ਮੋਹਨ ਸ਼ਾਰਦਾ, ਡਾ: ਅਸ਼ਵਨੀ ਕੁਮਾਰ, ਪਰਵਿੰਦਰ ਬੱਤਰਾ, ਵੇਦ ਅਸ਼ਵਿਨ ਸ਼ਰਮਾ, ਵੇਦ ਅਸ਼ਵਿਨ ਸ਼ਰਮਾ ਆਦਿ ਹਾਜ਼ਰ ਸਨ |