09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਦਿੱਲੀ ਦੇ 57 ਮੈਟਰੋ ਸਟੇਸ਼ਨ ਅੱਜ ਰਾਤ ਤੋਂ ਹੋ ਸਕਦੇ ਹਨ ਬੰਦ

ਨਵੀਂ ਦਿੱਲੀ, 9 ਅਕਤੂਬਰ- ਦਿੱਲੀ ਪੁਲਿਸ ਨੇ ਅੱਜ ਰਾਤ 9 ਵਜੇ ਤੋਂ ਕੱਲ੍ਹ ਤੱਕ 57 ਮੈਟਰੋ ਸਟੇਸ਼ਨਾਂ ਦੇ ਪ੍ਰਵੇਸ਼ ਅਤੇ ਨਿਕਾਸ ਗੇਟਾਂ ਨੂੰ ਬੰਦ ਕਰਨ ਦਾ ਪ੍ਰਸਤਾਵ ਰੱਖਿਆ ਹੈ।

ਅਜੀਤ ਡੈਸਕ 09-10-2026

ਨਵੀਂ ਦਿੱਲੀ, 9 ਅਕਤੂਬਰ- ਦਿੱਲੀ ਪੁਲਿਸ ਨੇ ਅੱਜ ਰਾਤ 9 ਵਜੇ ਤੋਂ ਕੱਲ੍ਹ ਤੱਕ 57 ਮੈਟਰੋ ਸਟੇਸ਼ਨਾਂ ਦੇ ਪ੍ਰਵੇਸ਼ ਅਤੇ ਨਿਕਾਸ ਗੇਟਾਂ ਨੂੰ ਬੰਦ ਕਰਨ ਦਾ ਪ੍ਰਸਤਾਵ ਰੱਖਿਆ ਹੈ। ਪੁਲਿਸ ਵਲੋਂ ਸੰਭਾਵਿਤ ਪ੍ਰਦਰਸ਼ਨਾਂ ਅਤੇ ਬੇਕਾਬੂ ਭੀੜ ਦੀ ਆਵਾਜਾਈ ਦੇ ਖਦਸ਼ੇ ਦੇ ਮੱਦੇਨਜ਼ਰ ਇਹ ਪ੍ਰਸਤਾਵ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਦੇ ਅਧਿਕਾਰੀਆਂ ਨੂੰ ਭੇਜਿਆ  ਹੈ ਹਾਲਾਂਕਿ ਕਾਰਪੋਰੇਸ਼ਨ ਤੋਂ ਅੰਤਿਮ ਪੁਸ਼ਟੀ ਦੀ ਉਡੀਕ ਕੀਤੀ ਜਾ ਰਹੀ ਹੈ। 

ਪੁਲਿਸ ਨੇ ਕਿਹਾ ਕਿ ਇਨ੍ਹਾਂ ਸਟੇਸ਼ਨਾਂ ਦੇ ਪ੍ਰਵੇਸ਼ ਅਤੇ ਨਿਕਾਸ ਗੇਟਾਂ ਨੂੰ ਬੰਦ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਹਾਲਾਂਕਿ, ਯਾਤਰੀਆਂ ਨੂੰ ਇੰਟਰਚੇਂਜ ਸਹੂਲਤਾਂ ਦਾ ਲਾਭ ਲੈਣ ਦੀ ਆਗਿਆ ਹੋਵੇਗੀ। ਇਸਦਾ ਮਤਲਬ ਹੈ ਕਿ ਯਾਤਰੀ ਇਕ ਲਾਈਨ ਤੋਂ ਦੂਜੀ ਲਾਈਨ ਵਿਚ ਬਦਲ ਸਕਣਗੇ। ਪਰ ਉਹ ਸਟੇਸ਼ਨ ਤੋਂ ਬਾਹਰ ਨਹੀਂ ਨਿਕਲ ਸਕਣਗੇ। ਨਾਲ ਹੀ ਉਹ ਇਨ੍ਹਾਂ ਸਟੇਸ਼ਨਾਂ ਵਿਚ ਦਾਖਲ ਨਹੀਂ ਹੋ ਸਕਣਗੇ। ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਗਿਆ ਹੈ।

ਪਿਛਲੀ ਖ਼ਬਰ ਦਿੱਲੀ ਹਾਈ ਕੋਰਟ ਵਲੋਂ ਇੰਡੀਅਨ ਯੂਥ ਕਾਂਗਰਸ ਵਲੋਂ ਦਾਇਰ ਪਟੀਸ਼ਨ 'ਤੇ ਤੁਰੰਤ ਸੁਣਵਾਈ ਤੋਂ ਇਨਕਾਰ ਅਗਲੀ ਖ਼ਬਰ 9 ਅਕਤੂਬਰ ਰਾਤ 9 ਵਜੇ ਤੋਂ 10 ਅਕਤੂਬਰ ਤੱਕ ਬੰਦ ਕੀਤੇ ਜਾ ਸਕਦੇ ਹਨ 57 ਦਿੱਲੀ ਮੈਟਰੋ ਸਟੇਸ਼ਨਾਂ ਦੇ ਦਾਖ਼ਲ ਅਤੇ ਨਿਕਾਸ...