ਬੰਗਾ, (ਨਵਾਂਸ਼ਹਿਰ), 5 ਅਕਤੂਬਰ (ਜਸਬੀਰ ਸਿੰਘ ਨੂਰਪੁਰ, ਧਰਮਵੀਰਪਾਲ)- ਬੰਗਾ ਨੇੜੇ ਪਿੰਡ ਮਜਾਰੀ ਕੋਲ ਅੱਜ ਸਵੇਰੇ ਇਕ ਇੰਸਟੀਚਿਊਟ ਦੀ ਬੱਸ ਦੇ ਭਿਆਨਕ ਹਾਦਸਾਗ੍ਰਸਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮੁੱਢਲੀ ਜਾਣਕਾਰੀ ਅਨੁਸਾਰ ਬੱਸ ਪੁਲ ਤੋਂ ਡਿੱਗ ਗਈ। ਜਾਣਕਾਰੀ ਅਨੁਸਾਰ ਬੱਸ ਵਿਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਜ਼ਿਆਦਾ ਵਿਦਿਆਰਥੀ ਅਤੇ ਕੁਝ ਹੋਰ ਟੂਰਿਸਟ ਸਵਾਰ ਸਨ, ਜੋ ਮਨਾਲੀ ਵਿਖੇ ਟੂਰ ’ਤੇ ਗਏ ਹੋਏ ਸਨ ਅਤੇ ਵਾਪਸ ਪਰਤ ਰਹੇ ਸਨ।
ਹਾਦਸਾ ਬਹੁਤ ਭਿਆਨਕ ਦੱਸਿਆ ਜਾ ਰਿਹਾ ਹੈ। ਮੁੱਢਲੀ ਸੂਚਨਾ ਅਨੁਸਾਰ ਕੰਡਕਟਰ ਸਮੇਤ 3 ਮੌਤਾਂ ਹੋਣ ਦੀ ਖ਼ਬਰ ਮਿਲੀ ਹੈ ਤੇ ਇਕ ਵਿਦਿਆਰਥੀ ਬਾਰੇ ਪਤਾ ਨਹੀਂ ਲੱਗ ਸਕਿਆ ਹੈ। ਹਾਲਾਂਕਿ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਅਸਲ ਗਿਣਤੀ ਦੀ ਅਜੇ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਰਾਹਤ ਟੀਮਾਂ ਵਲੋਂ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤੇ ਜਾਣ ਦੀ ਜਾਣਕਾਰੀ ਹੈ।
ਹਾਦਸੇ ਸੰਬੰਧੀ ਹੋਰ ਵੇਰਵਿਆਂ ਦੀ ਉਡੀਕ ਹੈ। ਲੋਕਾਂ ਦੇ ਦੱਸਣ ਅਨੁਸਾਰ ਬੱਸ ਡਰਾਈਵਰ ਦੀ ਅੱਖ ਲੱਗ ਗਈ ਅਤੇ ਪੁੱਲ ਉਤਰਨ ਵੇਲੇ ਬੱਸ ਡਿੱਗ ਪਈ।