03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕੀਤਾ ਨਵੀਂ ਦਾਣਾ ਮੰਡੀ ਦਾ ਦੌਰਾ

ਕਪੂਰਥਲਾ (ਅਮਰਜੀਤ ਸਿੰਘ ਸਡਾਨਾ), 3 ਅਕਤੂਬਰ - ਪੰਜਾਬ ਦੇ ਖ਼ੁਰਾਕ ਸਪਲਾਈ ਵਿਭਾਗ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਅੱਜ ਨਵੀਂ ਦਾਣਾ ਮੰਡੀ ਕਪੂਰਥਲਾ ਦਾ ਦੌਰਾ ਕੀਤਾ ਗਿਆ। ਉਨ੍ਹਾਂ ਮੰਡੀ ਵਿਖੇ ਇਕ ਅਕਤੂਬਰ ਤੋਂ ਸ਼ੁਰੂ ਹੋਈ...

ਅਜੀਤ ਡੈਸਕ 03-10-2026

ਕਪੂਰਥਲਾ (ਅਮਰਜੀਤ ਸਿੰਘ ਸਡਾਨਾ), 3 ਅਕਤੂਬਰ - ਪੰਜਾਬ ਦੇ ਖ਼ੁਰਾਕ ਸਪਲਾਈ ਵਿਭਾਗ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਅੱਜ ਨਵੀਂ ਦਾਣਾ ਮੰਡੀ ਕਪੂਰਥਲਾ ਦਾ ਦੌਰਾ ਕੀਤਾ ਗਿਆ। ਉਨ੍ਹਾਂ ਮੰਡੀ ਵਿਖੇ ਇਕ ਅਕਤੂਬਰ ਤੋਂ ਸ਼ੁਰੂ ਹੋਈ ਝੋਨੇ ਦੇ ਖ਼ਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ। ਲਾਲ ਚੰਦ ਕਟਾਰੂ ਚੱਕ ਨੇ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਅੰਦਰ ਕਿਸੇ ਤਰ੍ਹਾਂ ਦੀ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਤੇ ਸਰਕਾਰੀ ਰੇਟ ਦੇ ਉੱਤੇ ਐਮ.ਐਸ.ਪੀ. 'ਤੇ ਝੋਨੇ ਦੀ ਖ਼ਰੀਦ ਹੋਵੇਗੀ । ਉਨ੍ਹਾਂ ਝੋਨੇ ਦੀ ਲਿਫਟਿੰਗ ਨੂੰ ਲੈ ਕੇ ਕਿਹਾ ਕਿ ਸੈਲਰਾਂ ਵਿਚ ਪਹਿਲਾਂ ਹੀ ਫ਼ਸਲ ਪਈ ਹੈ ਤੇ ਉਹ ਕੇਂਦਰ ਸਰਕਾਰ ਨੂੰ ਬੇਨਤੀ ਕਰ ਚੁੱਕੇ ਹਨ ਕਿ ਸੈਲਰ ਖਾਲੀ ਕਰਵਾਏ ਜਾਣ ਤਾਂ ਜੋ ਝੋਨੇ ਦੀ ਫ਼ਸਲ ਜੋ ਕਿ ਮੰਡੀਆਂ ਵਿਚੋਂ ਖਰੀਦੀ ਜਾ ਰਹੀ ਹੈ ਉਸ ਨੂੰ ਸੈਲਰਾਂ ਵਿਚ ਸਮੇਂ ਸਿਰ ਲਗਵਾਇਆ ਜਾ ਸਕੇ ।

ਪਿਛਲੀ ਖ਼ਬਰ ਗੀਤਕਾਰ ਗਿੱਲ ਰੌਂਤਾ ਅਕਾਲੀ ਦਲ ਵਾਰਿਸ ਪੰਜਾਬ ਦੇ ’ਚ ਸ਼ਾਮਿਲ ਅਗਲੀ ਖ਼ਬਰ ਪਾਕਿਸਤਾਨ ਦੀ ਡਿੱਗੀ ਦੂਜੀ ਵਿਕੇਟ, ਉਸਮਾਨ 3 ਦੌੜਾਂ ਬਣਾ ਕੇ ਆਊਟ