ਸੁਲਤਾਨਵਿੰਡ (ਅੰਮ੍ਰਿਤਸਰ), 3 ਅਕਤੂਬਰ - (ਗੁਰਨਾਮ ਸਿੰਘ ਬੁੱਟਰ) - ਅੱਜ ਪੁਲਿਸ ਥਾਣਾ ਸੁਲਤਾਨਵਿੰਡ ਨੂੰ ਸੁਲਤਾਨਵਿੰਡ ਦੀ ਅੱਪਰ ਦੁਆਬ ਨਹਿਰ 'ਚ ਔਰਤ ਦੀ ਤੈਰਦੀ ਹੋਈ ਲਾਸ਼ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਔਰਤ ਦੀ ਪਛਾਣ ਨੀਲਮ ਵਾਸੀ ਸ਼ਰੀਫਪੁਰਾ ਅੰਮ੍ਰਿਤਸਰ ਰਹਿਣ ਵਾਲੀ ਹੈ। ਇਸ ਮੌਕੇ ਮ੍ਰਿਤਕ ਔਰਤ ਦੇ ਪਰਿਵਾਰਿਕ ਮੈਂਬਰ ਨੇ ਦੱਸਿਆ ਕਿ ਨੀਲਮ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਰਹਿੰਦੀ ਸੀ ਤੇ ਕਿਸੇ ਬਿਮਾਰੀ ਨਾਲ ਪੀੜਤ ਸੀ। ਅਸੀ ਕੋਈ ਪੁਲਿਸ ਕਾਰਵਾਈ ਨਹੀ ਕਰਵਾਉਣਾ ਚਾਹੁੰਦੇ। ਮੌਕੇ 'ਤੇ ਪਹੁੰਚੇ ਪੁਲਿਸ ਥਾਣਾ ਏ.ਐਸ.ਆਈ. ਵਰਿੰਦਰ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮਾ ਨੇ ਦੱਸਿਆ ਕਿ ਜੋ ਮ੍ਰਿਤਕ ਨੀਲਮ ਦੇ ਪਰਿਵਾਰਿਕ ਮੈਂਬਰ ਬਿਆਨ ਦਰਜ ਕਰਵਾਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਤਾਜ਼ਾ ਖ਼ਬਰਾਂ
Free
ਪੁਲਿਸ ਨੂੰ ਨਹਿਰ 'ਚ ਮਿਲੀ ਔਰਤ ਦੀ ਲਾਸ਼
ਸੁਲਤਾਨਵਿੰਡ (ਅੰਮ੍ਰਿਤਸਰ), 3 ਅਕਤੂਬਰ - (ਗੁਰਨਾਮ ਸਿੰਘ ਬੁੱਟਰ) - ਅੱਜ ਪੁਲਿਸ ਥਾਣਾ ਸੁਲਤਾਨਵਿੰਡ ਨੂੰ ਸੁਲਤਾਨਵਿੰਡ ਦੀ ਅੱਪਰ ਦੁਆਬ ਨਹਿਰ 'ਚ ਔਰਤ ਦੀ ਤੈਰਦੀ ਹੋਈ ਲਾਸ਼ ਬਰਾਮਦ ਹੋਣ...
ਅਜੀਤ ਡੈਸਕ
03-10-2026