27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਹਾਈਵੇ ਖੁੱਲ੍ਹਾ ਆਵਾਜਾਈ ਹੋਈ ਬਹਾਲ

ਫਗਵਾੜਾ (ਕਪੂਰਥਲਾ), 27 ਸਤੰਬਰ-ਜਲੰਧਰ ਦਿੱਲੀ ਹਾਈਵੇਅ ’ਤੇ ਧਰਨਾ ਦੇ ਰਹੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਅੱਜ ਦੇਰ ਰਾਤ ਪੁਲਿਸ ਵਲੋਂ ਖਦੇੜ ਦਿੱਤਾ ਗਿਆ। ਪੁਲਿਸ ਨੇ ਬਲ ਪ੍ਰਯੋਗ ਕਰਦਿਆਂ ..

ਅਜੀਤ ਡੈਸਕ 28-09-2026

ਫਗਵਾੜਾ (ਕਪੂਰਥਲਾ), 27 ਸਤੰਬਰਜਲੰਧਰ ਦਿੱਲੀ ਹਾਈਵੇਅ ’ਤੇ ਧਰਨਾ ਦੇ ਰਹੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਅੱਜ ਦੇਰ ਰਾਤ ਪੁਲਿਸ ਵਲੋਂ ਖਦੇੜ ਦਿੱਤਾ ਗਿਆ। ਪੁਲਿਸ ਨੇ ਬਲ ਪ੍ਰਯੋਗ ਕਰਦਿਆਂ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਅੰਦਰ ਵਾੜ ਦਿੱਤਾ ਤੇ ਜਲੰਧਰ ਦਿੱਲੀ ਕੌਮੀ ਰਾਜਮਾਰਗ ’ਤੇ ਆਵਾਜਾਈ ਨੂੰ ਬਹਾਲ ਕਰ ਦਿੱਤਾ ਗਿਆ ਤੇ ਤਕਰੀਬਨ ਸਾਡੇ 11 ਵਜੇ ਜਾਮ ’ਚ ਫਸੀਆਂ ਗੱਡੀਆਂ ਆਪਣੀ ਮੰਜ਼ਿਲ ਵੱਲ ਰਵਾਨਾ ਹੋਈਆਂ। ਇਸ ਦੌਰਾਨ ਆਵਾਜਾਈ ਚਾਲੂ ਹੋਣ ’ਤੇ ਰਾਹਗੀਰਾਂ ਨੇ ਸੁਖ ਦਾ ਸਾਹ ਲਿਆ। ਦੱਸਣਯੋਗ ਹੈ ਕਿ ਵਿਦਿਆਰਥੀਆਂ ਵਲੋਂ ਲਗਾਏ ਧਰਨੇ ਕਾਰਨ ਵੱਡੀ ਗਿਣਤੀ ’ਚ ਵਾਹਨ ਪਿਛਲੇ ਕਰੀਬ 20 ਘੰਟੇ ਤੱਕ ਜਾਮ ’ਚ ਫਸੇ ਰਹੇ।

ਪਿਛਲੀ ਖ਼ਬਰ 20 ਘੰਟੇ ਜਾਮ ’ਚ ਫਸੇ ਵਾਹਨ-ਲੋਕ ਹੋਏ ਖੱਜਲ ਖੁਆਰ ਅਗਲੀ ਖ਼ਬਰ LPU ਵਿਖੇ ਸਥਿਤੀ ਕਾਬੂ ਹੇਠ -DIG ਨਵੀਨ ਸਿੰਗਲਾ (ਜਲੰਧਰ ਰੇਂਜ)