ਕੋਟਫ਼ਤੂਹੀ (ਹੁਸ਼ਿਆਰਪੁਰ), 27 ਸਤੰਬਰ (ਅਵਤਾਰ ਸਿੰਘ ਅਟਵਾਲ)- ਬੈਕ ਮੁਲਾਜ਼ਮਾਂ ਵਲੋਂ ਪੰਜ ਦਿਨਾਂ ਬੈਂਕਿੰਗ ਕਰਨ, ਹੇਠਲੇ ਵਰਗ ਦੇ ਬੈਕ ਮੁਲਾਜ਼ਮਾਂ ਨੂੰ ਉੱਚ ਅਧਿਕਾਰੀਆਂ ਦੀ ਤਰ੍ਹਾਂ ਸਾਲ ਭਰ ਦੀ ਬੇਸਿਕ ਤਨਖ਼ਾਹ, ਡੀ. ਏ. ਆਦਿ ਦੀਆ ਮੁੱਖ ਮੰਗਾਂ ਨੂੰ ਲੈ ਕੇ ਬੈਂਕ ਮੁਲਾਜ਼ਮਾਂ ਵਲੋ ਯੂਨਾਈਟਿਡ ਫੋਰਮ ਆਫ਼ ਬੈਕ ਯੂਨੀਅਨ ਦੇ ਦੇ ਸੱਦੇ ਤੇ 28 ਤੋ 30 ਸਤੰਬਰ ਤੱਕ ਕੀਤੀ ਜਾ ਰਹੀ ਤਿੰਨ ਰੋਜ਼ਾ ਹੜਤਾਲ ਦੇ ਮੁੱਦੇ ਨਜ਼ਰ ਰਿਜ਼ਰਵ ਬੈਕ ਆਫ਼ ਇੰਡੀਆ ਦੇ ਹੁਕਮਾਂ ਤਹਿਤ ਅੱਜ ਅੱਡਾ ਕੋਟਫ਼ਤੂਹੀ ਦੀਆ ਸਾਰੀਆਂ ਬੈਂਕਾਂ, ਪੰਜਾਬ ਸਿੰਧ ਬੈਕ, ਪੀ. ਐਨ. ਬੀ. ਬੈਕ. ਐੱਸ. ਬੀ. ਆਈ, ਕੇਨਰਾ ਬੈਕ, ਪੰਜਾਬ ਗ੍ਰਾਮੀਣ ਬੈਕ, ਕੋਆਪਰੇਟਿਵ ਬੈਕ ਐਤਵਾਰ ਨੂੰ ਆਮ ਦਿਨਾਂ ਵਾਗ ਖੁੱਲ੍ਹੀਆਂ ਰਹੀਆ, ਪਰ ਬੈਂਕਾਂ ਵਿਚ ਮੁਲਾਜ਼ਮ ਆਮ ਦਿਨਾਂ ਦੀ ਤਰ੍ਹਾਂ ਕੰਮ ਕਾਰ ਕਰਦੇ ਵੇਖੇ ਗਏ, ਪਰ ਮਹੀਨੇ ਦਾ ਆਖ਼ਰੀ ਐਤਵਾਰ ਦੀ ਛੁੱਟੀ ਹੋਣ ਕਰ ਕੇ ਬਹੁਤ ਘੱਟ ਖਾਤਾ ਧਾਰਕ ਆਪਣੇ ਕੰਮ ਲਈ ਬੈਂਕਾਂ ਵਿਚ ਆਏ, ਆਮ ਦਿਨਾਂ ਦੀ ਤਰ੍ਹਾਂ ਏ. ਟੀ. ਐਮ, ਨੈੱਟ ਬੈਂਕਿੰਗ, ਯੂ. ਪੀ. ਐੱਸ. ਸਰਵਿਸ ਜਾਰੀ ਰਹੀ।
ਤਾਜ਼ਾ ਖ਼ਬਰਾਂ
Free
ਕੋਟਫ਼ਤੂਹੀ 'ਚ ਐਤਵਾਰ ਨੂੰ ਵੀ ਸਾਰੀਆਂ ਬੈਂਕਾਂ ਖੁੱਲ੍ਹੀਆਂ ਰਹੀਆ
ਕੋਟਫ਼ਤੂਹੀ (ਹੁਸ਼ਿਆਰਪੁਰ), 27 ਸਤੰਬਰ (ਅਵਤਾਰ ਸਿੰਘ ਅਟਵਾਲ)- ਬੈਕ ਮੁਲਾਜ਼ਮਾਂ ਵਲੋਂ ਪੰਜ ਦਿਨਾਂ ਬੈਂਕਿੰਗ ਕਰਨ...
ਅਜੀਤ ਡੈਸਕ
27-09-2026