27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਇੰਟਰਨੈਸ਼ਨਲ ਫਤਿਹ ਅਕੈਡਮੀ ਦੇ ਚੇਅਰਮੈਨ ਡਾ. ਜਗਬੀਰ ਸਿੰਘ ਨੂੰ ਆਨਰੇਰੀ ਡਾਕਟਰੇਟ ਨਾਲ ਨਿਵਾਜਿਆ ਗਿਆ

ਜੰਡਿਆਲਾ ਗੁਰੂ (ਅੰਮ੍ਰਿਤਸਰ), 27 ਸਤੰਬਰ (ਪ੍ਰਮਿੰਦਰ ਸਿੰਘ ਜੋਸਨ)- ਇੰਟਰਨੈਸ਼ਨਲ ਫਤਿਹ ਅਕੈਡਮੀ ਜੰਡਿਆਲਾ ਗੁਰੂ ਦੇ ਸਫ਼ਰ ਵਿਚ...

ਅਜੀਤ ਡੈਸਕ 27-09-2026

ਜੰਡਿਆਲਾ ਗੁਰੂ (ਅੰਮ੍ਰਿਤਸਰ), 27 ਸਤੰਬਰ (ਪ੍ਰਮਿੰਦਰ ਸਿੰਘ ਜੋਸਨ)- ਇੰਟਰਨੈਸ਼ਨਲ ਫਤਿਹ ਅਕੈਡਮੀ ਜੰਡਿਆਲਾ ਗੁਰੂ ਦੇ ਸਫ਼ਰ ਵਿਚ ਅੱਜ ਇਕ ਹੋਰ ਮਾਣਮੱਤਾ ਅਧਿਆਇ ਜੁੜ ਗਿਆ, ਜਦੋਂ ਸੰਸਥਾ ਦੇ ਸੰਸਥਾਪਕ-ਨਿਰਦੇਸ਼ਕ ਅਤੇ ਚੇਅਰਮੈਨ ਡਾ. ਜਗਬੀਰ ਸਿੰਘ ਨੂੰ ਔਰੇਂਜ ਕਾਊਂਟੀ ਯੂਨੀਵਰਸਿਟੀ, ਕੈਲੀਫ਼ੋਰਨੀਆ ਵਲੋਂ ਫ਼ਿਲਾਸਫ਼ੀ ਅਤੇ ਐਜੂਕੇਸ਼ਨਲ ਲੀਡਰਸ਼ਿਪ ਵਿਚ ਆਨਰੇਰੀ ਡਾਕਟਰੇਟ ਨਾਲ ਸਨਮਾਨਿਤ ਕੀਤਾ ਗਿਆ।

ਇਹ ਵੱਕਾਰੀ ਸਨਮਾਨ ਉਨ੍ਹਾਂ ਦੀ ਦੂਰਦਰਸ਼ੀ ਵਿਦਿਅਕ ਸੋਚ, ਅਗਵਾਈ ਦੀ ਸਮਰੱਥਾ ਅਤੇ ਸਿੱਖਿਆ ਨੂੰ ਇਕ ਸਾਰਥਕ ਸਮਾਜਿਕ ਸ਼ਕਤੀ ਵਜੋਂ ਦੇਖਣ ਵਾਲੀ ਉਨ੍ਹਾਂ ਦੀ ਵਿਸ਼ਾਲ ਦ੍ਰਿਸ਼ਟੀ ਦੀ ਮਾਣਤਾ ਹੈ। ਡਾ. ਜਗਬੀਰ ਸਿੰਘ ਦੀ ਵਿਦਿਅਕ ਯਾਤਰਾ ਨੂੰ ਕੇਵਲ ਸੰਸਥਾ ਦੇ ਵਿਕਾਸ ਦੇ ਸੰਦਰਭ ਵਿਚ ਨਹੀਂ ਦੇਖਿਆ ਜਾ ਸਕਦਾ। ਉਨ੍ਹਾਂ ਦੀ ਸੋਚ ਵਿਚ ਸਿੱਖਿਆ ਦਾ ਅਰਥ ਕਿਤਾਬੀ ਗਿਆਨ ਜਾਂ ਅਕਾਦਮਿਕ ਉਪਲਬਧੀਆਂ ਤੱਕ ਸੀਮਿਤ ਨਹੀਂ, ਸਗੋਂ ਮਨੁੱਖੀ ਸਮਰੱਥਾ ਨੂੰ ਪਛਾਣਨਾ, ਚਰਿੱਤਰ ਨੂੰ ਗੜ੍ਹਨਾ, ਸੋਚ ਨੂੰ ਵਿਸ਼ਾਲਤਾ ਦੇਣਾਂ ਅਤੇ ਨੌਜਵਾਨ ਪੀੜ੍ਹੀ ਨੂੰ ਜ਼ਿੰਮੇਵਾਰ ਤੇ ਸੰਵੇਦਨਸ਼ੀਲ ਨਾਗਰਿਕ ਵਜੋਂ ਤਿਆਰ ਕਰਨਾ ਹੈ।

ਇਸੇ ਵਿਸ਼ਾਲ ਦ੍ਰਿਸ਼ਟੀ ਨੇ ਇੰਟਰਨੈਸ਼ਨਲ ਫਤਿਹ ਅਕੈਡਮੀ ਦੀ ਪਛਾਣ ਨੂੰ ਇਕ ਅਜਿਹੀ ਵਿਲੱਖਣ ਵਿਦਿਅਕ ਸੰਸਥਾ ਵਜੋਂ ਸਥਾਪਿਤ ਕੀਤਾ ਹੈ, ਜਿੱਥੇ ਗਿਆਨ ਦੇ ਨਾਲ ਮੁੱਲ, ਉੱਤਮਤਾ ਦੇ ਨਾਲ ਸੰਸਕਾਰ ਅਤੇ ਨਵੀਨਤਾ ਦੇ ਨਾਲ ਉਦੇਸ਼ ਜੁੜੇ ਹੋਏ ਹਨ। ਉਨ੍ਹਾਂ ਦੀ ਅਗਵਾਈ ਹੇਠ ਫਤਿਹ ਦੀ ਯਾਤਰਾ ਨੇ ਸਿੱਖਿਆ ਦੇ ਬਦਲਦੇ ਪਰਿਪੇਖ ਨਾਲ ਕਦਮ ਮਿਲਾਉਂਦਿਆਂ ਆਪਣੀ ਵਿਲੱਖਣ ਪਛਾਣ ਬਣਾਈ ਹੈ। 

ਉਨ੍ਹਾਂ ਲਈ ਸੰਸਥਾ ਦੀ ਤਰੱਕੀ ਦਾ ਅਸਲ ਮਾਪਦੰਡ ਸਿਰਫ਼ ਉਪਲਬਧੀਆਂ ਨਹੀਂ, ਸਗੋਂ ਉਹ ਪ੍ਰਭਾਵ ਹੈ ਜੋ ਸਿੱਖਿਆ ਵਿਦਿਆਰਥੀਆਂ ਦੇ ਜੀਵਨ ਅਤੇ ਉਨ੍ਹਾਂ ਦੀ ਸੋਚ ’ਤੇ ਛੱਡਦੀ ਹੈ । ਡਾ. ਜਗਬੀਰ ਸਿੰਘ ਦੀ ਸ਼ਖ਼ਸੀਅਤ ਦਾ ਇੱਕ ਹੋਰ ਪ੍ਰਭਾਵਸ਼ਾਲੀ ਪੱਖ ਉਨ੍ਹਾਂ ਦੀ ਸਹਿਜਤਾ ਅਤੇ ਨਿਮਰਤਾ ਹੈ। ਇਸ ਮਾਣਮੱਤੇ ਸਨਮਾਨ ਨੂੰ ਵੀ ਉਨ੍ਹਾਂ ਨੇ ਕਿਸੇ ਵਿਅਕਤੀਗਤ ਪ੍ਰਾਪਤੀ ਵਜੋਂ ਨਹੀਂ, ਸਗੋਂ ਸਮੁੱਚੇ ਫਤਿਹ ਪਰਿਵਾਰ ਦੀ ਸਾਂਝੀ ਉਪਲਬਧੀ ਵਜੋਂ ਸਵੀਕਾਰ ਕੀਤਾ।

ਪਿਛਲੀ ਖ਼ਬਰ ਪੰਜਾਬ ਭਾਜਪਾ ਵਲੋਂ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੇ 10ਵੇਂ ਦਿਨ ਯਾਤਰਾ ਗੁਰੂ ਹਰ ਸਹਾਏ ਪਹੁੰਚੀ ਅਗਲੀ ਖ਼ਬਰ ਪੀੜਤਾਂ ਨੂੰ ਸਮੇਂ ਸਿਰ ਨਿਆਂ ਦਿਵਾਉਣ ਲਈ ਮਨੁੱਖੀ ਅਧਿਕਾਰ ਕਮਿਸ਼ਨ ਵਚਨਬੱਧ- ਪਦਮਸ਼੍ਰੀ ਜਤਿੰਦਰ ਸਿੰਘ ਸ਼ੰਟੀ