ਖੰਡਵਾ (ਮੱਧ ਪ੍ਰਦੇਸ਼), 26 ਸਤੰਬਰ - ਮੱਧ ਪ੍ਰਦੇਸ਼ ਦੇ ਖੰਡਵਾ ਵਿਚ ਬੀਤੀ ਰਾਤ ਗਣੇਸ਼ ਮੂਰਤੀ ਵਿਸਰਜਨ ਦੌਰਾਨ ਡੁੱਬਣ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਤਿੰਨ ਹੋਰਾਂ ਨੂੰ ਬਚਾਇਆ ਗਿਆ। ਇਹ ਘਟਨਾ ਨਹਲਦਾ ਪਿੰਡ ਦੇ ਨੇੜੇ ਵਾਪਰੀ।ਵਿਸ਼ਵਾਸ ਪਟੇਲ (17) ਅਤੇ ਲਕਸ਼ਯ ਪਟੇਲ (16), ਦੋਵੇਂ ਭਰਾ, ਸਥਾਨਕ ਭਾਜਪਾ ਮੰਡਲ ਉਪ-ਪ੍ਰਧਾਨ ਦੇ ਪੁੱਤਰ ਸਨ।ਇਹ ਘਟਨਾ ਨਹਲਦਾ ਪਿੰਡ ਦੇ ਗਣੇਸ਼ ਵਿਸਰਜਨ ਸਮੇਂ, 5 ਨੌਜਵਾਨ ਲਗਭਗ 40 ਫੁੱਟ ਡੂੰਘੀ ਬੱਜਰੀ ਦੀ ਖਾਨ ਦੇ ਪਾਣੀ ਵਿਚ ਵੜ੍ਹ ਗਏ ਅਤੇ ਡੁੱਬਣ ਲੱਗ ਪਏ। ਸਥਾਨਕ ਪਿੰਡ ਵਾਸੀਆਂ ਨੇ ਫੁਰਤੀ ਦਿਖਾਉਂਦੇ ਹੋਏ ਤਿੰਨ ਨੌਜਵਾਨਾਂ ਨੂੰ ਬਚਾ ਲਿਆ। ਐਸਡੀਆਰਐਫ, ਹੋਮ ਗਾਰਡ ਅਤੇ ਓਂਕਾਰੇਸ਼ਵਰ ਤੋਂ ਸਿਖਲਾਈ ਪ੍ਰਾਪਤ ਗੋਤਾਖੋਰਾਂ ਦੀ ਇਕ ਟੀਮ ਨੇ ਲਗਭਗ 5 ਘੰਟੇ ਤੱਕ ਬਚਾਅ ਕਾਰਜ ਚਲਾਇਆ ਅਤੇ ਦੇਰ ਰਾਤ ਦੋਵਾਂ ਭਰਾਵਾਂ ਦੀਆਂ ਲਾਸ਼ਾਂ ਬਾਹਰ ਕੱਢੀਆਂ।