18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਨੰਦੀਗ੍ਰਾਮ ਵਿਚ, ਅਸੀਂ ਕਾਂਗਰਸ ਪਾਰਟੀ ਨੂੰ ਆਪਣਾ ਸਮਰਥਨ ਦੇਣ ਜਾ ਰਹੇ ਹਾਂ- ਮਮਤਾ ਬੈਨਰਜੀ

ਕੋਲਕਾਤਾ, 18 ਸਤੰਬਰ - ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ, "...ਉਹ ਨਹੀਂ ਜਾਣਦੇ ਕਿ ਮੈਂ 'ਆਲ ਇੰਡੀਆ ਤ੍ਰਿਣਮੂਲ...

ਅਜੀਤ ਡੈਸਕ 18-09-2026

ਕੋਲਕਾਤਾ, 18 ਸਤੰਬਰ  - ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ,, "...ਉਹ ਨਹੀਂ ਜਾਣਦੇ ਕਿ ਮੈਂ 'ਆਲ ਇੰਡੀਆ ਤ੍ਰਿਣਮੂਲ ਕਾਂਗਰਸ' ਨੂੰ ਨਹੀਂ ਛੱਡ ਸਕਦੀ। ਇਹ ਉਦੋਂ ਤੱਕ ਮੇਰੇ ਨਾਲ ਰਹੇਗੀ ਜਦੋਂ ਤੱਕ ਮੈਂ ਇਸ ਦੁਨੀਆ ਤੋਂ ਨਹੀਂ ਚਲੀ ਜਾਂਦੀ... ਇਹ ਬਿਲਕੁਲ ਘਟੀਆ ਖੇਡ ਹੈ ਪਰ ਅਸੀਂ ਵੀ ਇਸ ਦਾ ਮੁਕਾਬਲਾ ਕਰਨ ਲਈ ਤਿਆਰ ਹਾਂ। ਮੈਂ ਚਾਹੁੰਦੀ ਹਾਂ ਕਿ ਭਾਜਪਾ ਭਾਰਤ ਤੋਂ ਚਲੀ ਜਾਵੇ। ਅਸੀਂ 'ਇੰਡੀਆ' ਗੱਠਜੋੜ ਵਿਚ ਏਕਤਾ ਚਾਹੁੰਦੇ ਹਾਂ... ਨੰਦੀਗ੍ਰਾਮ ਵਿਚ, ਅਸੀਂ ਕਾਂਗਰਸ ਪਾਰਟੀ ਨੂੰ ਆਪਣਾ ਸਮਰਥਨ ਦੇਣ ਜਾ ਰਹੇ ਹਾਂ। ਇਹ ਦੇਸ਼ ਦੇ ਵੱਡੇ ਹਿੱਤ ਵਿਚ ਹੈ। ਰੇਜੀਨਗਰ ਬਾਰੇ ਮੈਂ ਬਾਅਦ ਵਿਚ ਫੈਸਲਾ ਕਰਾਂਗੀ। ਅਸਾਮ ਵਿਚ, ਅਸੀਂ ਚੋਣ ਨਹੀਂ ਲੜ ਰਹੇ ਹਾਂ..."
ਨਿਊਜ਼ ਏਜੰਸੀ ਦੇ ਇਸ ਸਵਾਲ 'ਤੇ ਕਿ ਕੀ ਸੰਚਿਤਾ ਪ੍ਰਧਾਨ (ਡੇਅ) ਨੇ ਨੰਦੀਗ੍ਰਾਮ ਵਿਧਾਨ ਸਭਾ ਉਪ-ਚੋਣ ਤੋਂ ਆਪਣਾ ਨਾਮਜ਼ਦਗੀ ਪੱਤਰ ਇਸ ਲਈ ਵਾਪਸ ਲੈ ਲਿਆ ਕਿਉਂਕਿ ਪਾਰਟੀ ਹੁਣ ਕਾਂਗਰਸ ਦਾ ਸਮਰਥਨ ਕਰ ਰਹੀ ਹੈ, ਮਮਤਾ ਬੈਨਰਜੀ ਨੇ ਕਿਹਾ, "ਨਹੀਂ, ਅਜਿਹੀ ਕੋਈ ਗੱਲ ਨਹੀਂ ਹੈ। ਅਸੀਂ ਪਹਿਲਾਂ ਹੀ ਕਾਂਗਰਸ ਦਾ ਸਮਰਥਨ ਕਰਨ ਦਾ ਫੈਸਲਾ ਕਰ ਲਿਆ ਸੀ ਕਿਉਂਕਿ ਉਨ੍ਹਾਂ ਕੋਲ ਇਕ ਵਧੀਆ ਉਮੀਦਵਾਰ ਹੈ।"

 

ਪਿਛਲੀ ਖ਼ਬਰ ਕੇਰਲ ਸਟੂਡੈਂਟਸ ਯੂਨੀਅਨ ਦੇ ਕਾਰਕੁੰਨਾਂ ਵਲੋਂ ਕੇਰਲ ਯੂਨੀਵਰਸਿਟੀ ਦੇ ਮੁੱਖ ਦਫ਼ਤਰ ਵਿਖੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਫ਼ਾਜ਼ਿਲਕਾ ਦੇ 5 ਨਿੱਜੀ ਸਕੂਲ ਅਤੇ ਕੋਰਟ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ