ਚੰਡੀਗੜ੍ਹ, (ਰਾਮ ਸਿੰਘ ਬਰਾੜ): - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਰਾਜ ਦੇ ਲੋਕਾਂ ਨੂੰ ਸੁਨੇਹਾ ਦਿੰਦੇ ਹੋਏ ਕਿਹਾ, "ਆਉਣ ਵਾਲਾ 17 ਸਤੰਬਰ ਸਾਡੇ ਲਈ ਇਕ ਖ਼ਾਸ ਮੌਕਾ ਹੈ,"।ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਸ਼ਟਰ ਲਈ ਸਮਰਪਿਤ 25 ਸਾਲਾਂ ਦੇ ਜਨਤਕ ਜੀਵਨ ਨੂੰ ਨਮਨ ਕਰਾਂਗੇ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਜਨਤਕ ਸੇਵਾ ਦੀ ਯਾਤਰਾ ਸਾਨੂੰ ਸਿਖਾਉਂਦੀ ਹੈ ਕਿ ਸੱਚੀ ਲੀਡਰਸ਼ਿਪ ਨੂੰ ਅਹੁਦੇ ਤੋਂ ਨਹੀਂ ਸਗੋਂ ਸੇਵਾ ਅਤੇ ਸਮਰਪਣ ਤੋਂ ਪਛਾਣਿਆ ਜਾਂਦਾ ਹੈ। ਇਸ ਮਕਸਦ ਲਈ, ਦੇਸ਼ ਭਰ ਵਿਚ ਸੇਵਾ ਸੰਕਲਪ ਅਭਿਆਨ ਮਨਾਉਣ ਦਾ ਫ਼ੈਸਲਾ ਕੀਤਾ ਗਿਆ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹਰਿਆਣਾ ਨਾਲ ਵੀ ਇਕ ਵਿਸ਼ੇਸ਼ ਅਤੇ ਸੁਹਿਰਦ ਸੰਬੰਧ ਹੈ।ਪ੍ਰਧਾਨ ਮੰਤਰੀ ਵਜੋਂ, ਨਰਿੰਦਰ ਮੋਦੀ ਹੁਣ ਤੱਕ 18 ਵਾਰ ਹਰਿਆਣਾ ਦਾ ਦੌਰਾ ਕਰ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ 86 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਰਾਜ ਵਿਕਾਸ ਪ੍ਰੋਜੈਕਟ ਦਿੱਤੇ ਹਨ। ਉਨ੍ਹਾਂ ਕਿਹਾ ਕਿ 17 ਸਤੰਬਰ ਨੂੰ ਸ਼ਾਮ 6 ਤੋਂ 7 ਵਜੇ ਦੇ ਵਿਚਕਾਰ, ਆਪਣੇ ਘਰਾਂ ਵਿਚ ਅਸ਼ੀਰਵਾਦ ਦਾ ਦੀਵਾ ਜਗਾਓ।ਇਹ ਦੀਵਾ ਉਨ੍ਹਾਂ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਲਈ ਸਾਡੀਆਂ ਸ਼ੁਭਕਾਮਨਾਵਾਂ ਹਨ, ਨਾਲ ਹੀ ਉਨ੍ਹਾਂ ਦੀ 25 ਸਾਲਾਂ ਦੀ ਜਨਤਕ ਸੇਵਾ ਲਈ ਸਾਡਾ ਨਮਨ ਹੈ।
ਤਾਜ਼ਾ ਖ਼ਬਰਾਂ
Free
17 ਸਤੰਬਰ ਨੂੰ ਸ਼ਾਮ 6 ਤੋਂ 7 ਵਜੇ ਦੇ ਵਿਚਕਾਰ, ਆਪਣੇ ਘਰਾਂ ਵਿਚ ਅਸ਼ੀਰਵਾਦ ਦਾ ਦੀਵਾ ਜਗਾਓ - ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਚੰਡੀਗੜ੍ਹ, (ਰਾਮ ਸਿੰਘ ਬਰਾੜ): ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਰਾਜ ਦੇ ਲੋਕਾਂ ਨੂੰ ਸੁਨੇਹਾ ਦਿੰਦੇ ਹੋਏ ਕਿਹਾ, "ਆਉਣ ਵਾਲਾ 17 ਸਤੰਬਰ ਸਾਡੇ ਲਈ ਇਕ ਖ਼ਾਸ...
ਅਜੀਤ ਡੈਸਕ
16-09-2026