15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਗੁਲਜ਼ਾਰ ਸਿੰਘ ਮਾਮਲੇ ’ਚ ਇਨਸਾਫ਼ ਲਈ ਭਾਜਪਾ ਵਲੋਂ ਸੰਘਰਸ਼ ਜਾਰੀ ਰੱਖਣ ਦਾ ਐਲਾਨ

ਦਿੜਬਾ ਮੰਡੀ (ਸੰਗਰੂਰ), 15 ਸਤੰਬਰ (ਜਸਵੀਰ ਸਿੰਘ ਔਜਲਾ/ਹਰਬੰਸ ਸਿੰਘ ਛਾਜਲੀ) - ਭਾਰਤੀ ਜਨਤਾ ਪਾਰਟੀ ਦੇ ਐਸਸੀ ਮੋਰਚਾ ਦੇ ਕੌਮੀ ਪ੍ਰਧਾਨ ਸਿਵੇਸ਼ ਕੁਮਾਰ ਰਾਮ...

ਅਜੀਤ ਡੈਸਕ 15-09-2026

ਦਿੜਬਾ ਮੰਡੀ (ਸੰਗਰੂਰ), 15 ਸਤੰਬਰ (ਜਸਵੀਰ ਸਿੰਘ ਔਜਲਾ/ਹਰਬੰਸ ਸਿੰਘ ਛਾਜਲੀ) - ਭਾਰਤੀ ਜਨਤਾ ਪਾਰਟੀ ਦੇ ਐਸਸੀ ਮੋਰਚਾ ਦੇ ਕੌਮੀ  ਪ੍ਰਧਾਨ ਸਿਵੇਸ਼ ਕੁਮਾਰ ਰਾਮ ਪਿੰਡ ਤੂਰਬੰਜਾਰਾ ਪਹੁੰਚੇ। ਗੁਲਜ਼ਾਰ ਸਿੰਘ ਦੇ ਘਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਉਸ ਪਰਿਵਾਰ ਦੇ ਨਾਲ ਖੜੀ ਹੈ ਜਦੋਂ ਤੱਕ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲ ਜਾਂਦਾ ਉਹ ਹਰ ਕਦਮ ਤੇ ਹਰ ਸੰਘਰਸ਼ ਦੇ ਲਈ ਪਰਿਵਾਰ ਦੇ ਨਾਲ ਖੜੀ ਹੈ। ਪਰਿਵਾਰ ਦੀ ਵਿੱਤੀ ਸਹਾਇਤਾ ਲਈ ਇਕ ਲੱਖ ਰੁਪਏ ਦੀ ਨਕਦ ਰਾਸ਼ੀ ਵੀ ਦਿੱਤੀ ਗਈ ।ਉਨ੍ਹਾਂ ਕਿਹਾ ਕਿ ਜਦੋਂ ਤੱਕ ਗੁਲਜ਼ਾਰ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲ ਜਾਂਦਾ ਉਦੋਂ ਤੱਕ ਭਾਰਤੀ ਜਨਤਾ ਪਾਰਟੀ ਚੈਨ ਨਾਲ ਨਹੀਂ ਬੈਠੇਗੀ।

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਮਨਾਇਆ ਗਿਆ ਜਮਹੂਰੀਅਤ ਬਹਾਲੀ ਦਿਵਸ ਅਗਲੀ ਖ਼ਬਰ ਰਵਿੰਦਰ ਸਿੰਘ ਬ੍ਰਹਮਪੁਰਾ ਸ਼੍ਰੋਮਣੀ ਅਕਾਲੀ ਦਲ (ਬ) ਦੀ ਮੁੱਢਲੀ ਮੈਂਬਰਸਿ਼ਪ ਤੋਂ ਖਾਰਜ