14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਬਾਦਲ ਪਰਿਵਾਰ ਦੇ ਕਰੀਬੀ ਰਿਸ਼ਤੇਦਾਰ ਭਾਜਪਾ ਵਿਚ ਹੋਣਗੇ ਸ਼ਾਮਿਲ

ਮੰਡੀ ਕਿੱਲਿਆਂਵਾਲੀ (ਸ੍ਰੀ ਮੁਕਤਸਰ ਸਾਹਿਬ), 14 ਸਤੰਬਰ (ਇਕਬਾਲ ਸਿੰਘ ਸ਼ਾਂਤ)- ਪੰਜਾਬ ਵਿਚ ਭਾਜਪਾ ਵਲੋਂ ‘ਇਕੱਲੇ ਚੱਲੋ’ ਦੀ ਰਾਹ...

ਅਜੀਤ ਡੈਸਕ 14-09-2026

ਮੰਡੀ ਕਿੱਲਿਆਂਵਾਲੀ (ਸ੍ਰੀ ਮੁਕਤਸਰ ਸਾਹਿਬ), 14 ਸਤੰਬਰ (ਇਕਬਾਲ ਸਿੰਘ ਸ਼ਾਂਤ)- ਪੰਜਾਬ ਵਿਚ ਭਾਜਪਾ ਵਲੋਂ ‘ਇਕੱਲੇ ਚੱਲੋ’ ਦੀ ਰਾਹ ਹੌਲੀ-ਹੌਲੀ ਸਾਫ਼ ਝਲਕਣ ਲੱਗੀ ਹੈ। ਸਿਆਸੀ ਹਲਕਿਆਂ ਮੁਤਾਬਕ ਭਗਵਾ ਧਿਰ ਅੱਜ ਆਪਣੇ ਕਦੇ ਪੱਕੇ ਭਾਈਵਾਲ ਰਹੇ ਬਾਦਲ ਪਰਿਵਾਰ ਦੇ ਸਿਆਸੀ ਕਿਲ੍ਹੇ ਵਿਚ ਵੱਡੀ ਸੰਨ੍ਹ ਲਾਉਣ ਜਾ ਰਹੀ ਹੈ। ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਅਤੇ ਉਨ੍ਹਾਂ ਦੇ ਸਾਬਕਾ ਸਿਆਸੀ ਸਲਾਹਕਾਰ ਰਹੇ ਮੇਜਰ (ਸੇਵਾਮੁਕਤ) ਭੁਪਿੰਦਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਸਪੁੱਤਰ ਅਮਰਦੀਪ ਸਿੰਘ ‘ਬਾਵਾ ਬਾਦਲ’ ਅੱਜ ਸ਼ਾਮ 5 ਵਜੇ ਭਾਜਪਾ ਦਾ ਪੱਲਾ ਫੜਨਗੇ।

ਉਹ ਪੰਜਾਬ ਭਾਜਪਾ ਦੇ ਸੂਬਾਈ ਦਫ਼ਤਰ ਵਿਖੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਸਮੇਤ ਸੀਨੀਅਰ ਲੀਡਰਸ਼ਿਪ ਦੀ ਮੌਜੂਦਗੀ ਵਿਚ ਜ਼ਿੰਦਗੀ ਦੇ 78ਵੇਂ ਵਰ੍ਹੇ ਦੇ ਪੜਾਅ ’ਤੇ ਇਸ ਅਹਿਮ ਸਿਆਸੀ ਬਦਲਾਅ ਦਾ ਰਸਮੀ ਐਲਾਨ ਕਰਨਗੇ। ਮੇਜਰ ਢਿੱਲੋਂ ਨੇ ਇਸ ਪ੍ਰਤੀਨਿਧੀ ਨਾਲ ਗੱਲਬਾਤ ਵਿਚ ਭਾਜਪਾ ਵਿਚ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਹੈ। ਮੇਜਰ ਭੁਪਿੰਦਰ ਸਿੰਘ ਢਿੱਲੋਂ ਦਾ ਪਿਛੋਕੜ ਭਾਰਤੀ ਫੌਜ ਨਾਲ ਸਬੰਧਤ ਰਿਹਾ ਹੈ। ਪ੍ਰਸਿੱਧ 'ਦਿ ਲਾਰੈਂਸ ਸਕੂਲ' ਸਨਾਵਰ ਤੋਂ ਮੁੱਢਲੀ ਸਿੱਖਿਆ ਹਾਸਲ ਕਰਨ ਮਗਰੋਂ ਉਨ੍ਹਾਂ ਨੇ ਐੱਨ.ਡੀ.ਏ. (ਖੜਕਵਾਸਲਾ) ਅਤੇ ਆਈ.ਐੱਮ.ਏ. (ਦੇਹਰਾਦੂਨ) ਤੋਂ ਫ਼ੌਜੀ ਸਿਖਲਾਈ ਲਈ। ਸਾਲ 1969 ਵਿਚ ਬਤੌਰ ਸੈਕਿੰਡ ਲੈਫ਼ਟੀਨੈਂਟ ਭਾਰਤੀ ਫ਼ੌਜ ਵਿਚ ਕਮਿਸ਼ਨ ਹੋਣ ਉਪਰੰਤ 1983 ਵਿਚ ਉਨ੍ਹਾਂ ਬਤੌਰ ਮੇਜਰ ਸੇਵਾਮੁਕਤੀ ਲੈ ਲਈ ਸੀ। ਅਕਾਲੀ-ਭਾਜਪਾ ਸਰਕਾਰ ਵੇਲੇ 2012 ਵਿਚ ਸ. ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ਆਪਣਾ ਸਿਆਸੀ ਸਲਾਹਕਾਰ ਥਾਪ ਕੇ ਰਾਜ ਮੰਤਰੀ ਦਾ ਰੁਤਬਾ ਦਿੱਤਾ ਸੀ।

ਚਰਚਾ ਹੈ ਕਿ ਭਾਜਪਾ ਮੇਜਰ ਢਿੱਲੋਂ ਨੂੰ ਬਾਦਲ ਪਰਿਵਾਰ ਦੇ ਰਵਾਇਤੀ ਗੜ੍ਹ ਲੰਬੀ ਤੋਂ ਚੋਣ ਮੈਦਾਨ ਵਿਚ ਉਤਾਰਨ ਦੀ ਤਿਆਰੀ ਵਿਚ ਹੈ। ਪਿੱਛੇ ਜਿਹੇ ਮੇਜਰ ਹੁਰਾਂ ਦੀ ਰੀੜ੍ਹ ਦੀ ਹੱਡੀ ਦੇ ਅਪਰੇਸ਼ਨ ਮਗਰੋਂ 28 ਅਪਰੈਲ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਉਚੇਚੇ ਤੌਰ ’ਤੇ ਉਨ੍ਹਾਂ ਦਾ ਹਾਲ-ਚਾਲ ਜਾਨਣ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਪੁੱਜੇ ਸਨ। ਉਦੋਂ ਤੋਂ ਹੀ ਸਿਆਸੀ ਗਲਿਆਰਿਆਂ ਵਿਚ ਬਾਦਲ ਖਾਨਦਾਨ ਦੇ ਇਸ ਸੀਨੀਅਰ ਮੈਂਬਰ ਦੇ ਅਗਲੇ ਸਿਆਸੀ ਕਦਮ ਸਬੰਧੀ ਕਨਸੋਆਂ ਛਿੜ ਪਈਆਂ ਸਨ।

ਸੂਤਰਾਂ ਅਨੁਸਾਰ ਮੇਜਰ ਢਿੱਲੋਂ ਸ਼੍ਰੋਮਣੀ ਅਕਾਲੀ ਦਲ (ਬ) ਵਿਚ ਬਣਦਾ ਮਾਣ-ਸਤਿਕਾਰ ਨਾ ਮਿਲਣ ਅਤੇ ਵੱਡੇ ਬਾਦਲ ਦੇ ਅਕਾਲ ਚਲਾਣੇ ਮਗਰੋਂ ਪਾਰਟੀ ਅੰਦਰ ਪਹਿਲਾਂ ਵਰਗੀ ਪੁੱਛ-ਪ੍ਰਤੀਤ ਨਾ ਰਹਿਣ ਕਾਰਨ ਖਫਾ ਚੱਲ ਰਹੇ ਸਨ। ਮੇਜਰ ਨੂੰ ਲਿਆਕਤ ਤੇ ਸਲੀਕੇਦਾਰ ਸ਼ਖਸੀਅਤ ਵਜੋਂ ਜਾਣਿਆ ਜਾਂਦਾ ਹੈ, ਉਨ੍ਹਾਂ ਦੇ ਇਸ ਕਦਮ ਨਾਲ ਲੰਬੀ ਹਲਕੇ ਦੇ ਰਵਾਇਤੀ ਅਕਾਲੀ ਵੋਟ ਬੈਂਕ ਵਿਚ ਵੱਡਾ ਖੋਰਾ ਲੱਗਣ ਦੇ ਆਸਾਰ ਹਨ।

ਪਿਛਲੀ ਖ਼ਬਰ ਆਊਟਸੋਰਸ ਮੁਲਾਜ਼ਮਾਂ ਨੇ ਪੁਤਲਾ ਫੂਕਿਆ ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਬਿਜਲੀ ਕੱਟਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ