ਭੋਗਪੁਰ (ਜਲੰਧਰ), 14 ਸਤੰਬਰ (ਕਮਲਜੀਤ ਸਿੰਘ ਡੱਲੀ) - ਜਲੰਧਰ ਤੋਂ ਦਸੂਹਾ ਵੱਲ ਨੂੰ ਜਾ ਰਹੀ ਪੰਜਾਬ ਰੋਡਵੇਜ਼ ਜਲੰਧਰ ਦੀ ਬੱਸ ਜਦੋਂ ਭੋਗਪੁਰ ਬੱਸ ਸਟੈਂਡ ਤੇ ਸਵਾਰੀਆਂ ਉਤਾਰਨ ਲੱਗੀ ਤਾਂ ਅਚਾਨਕ ਬੱਸ ਨੂੰ ਅੱਗ ਲੱਗ ਗਈ। ਬੱਸ ਵਿਚ 27 ਸਵਾਰੀਆਂ ਸਵਾਰ ਸਨ। ਨਗਰ ਕੌਂਸਲ ਦੇ ਕਰਮਚਾਰੀਆਂ ਅਤੇ ਰਾਹਗੀਰਾਂ ਨੇ ਤੁਰੰਤ ਪਾਣੀ ਸਿੱਟ ਕੇ ਅੱਗ ਨੂੰ ਬੁਝਾਇਆ। ਹਾਦਸੇ ''ਚ ਕਿਸੇ ਕਿਸਮ ਦਾ ਜਾਨੀ ਨੁਕਸਾਨ ਜਾਂ ਕਿਸੇ ਦੇ ਜ਼ਖ਼ਮੀ ਹੋਣ ਤੋਂ ਬਚਾਅ ਹੋ ਗਿਆ। ਇਸ ਬੱਸ ਨੂੰ ਡਰਾਈਵਰ ਵਿਨੋਦ ਕੁਮਾਰ ਚਲਾ ਰਿਹਾ ਸੀ।
ਤਾਜ਼ਾ ਖ਼ਬਰਾਂ
Free
ਪੰਜਾਬ ਰੋਡਵੇਜ਼ ਦੀ ਬੱਸ ਨੂੰ ਲੱਗੀ ਅੱਗ
ਭੋਗਪੁਰ (ਜਲੰਧਰ), 14 ਸਤੰਬਰ (ਕਮਲਜੀਤ ਸਿੰਘ ਡੱਲੀ) - ਜਲੰਧਰ ਤੋਂ ਦਸੂਹਾ ਵੱਲ ਨੂੰ ਜਾ ਰਹੀ ਪੰਜਾਬ ਰੋਡਵੇਜ਼ ਜਲੰਧਰ ਦੀ ਬੱਸ ਜਦੋਂ ਭੋਗਪੁਰ ਬੱਸ ਸਟੈਂਡ ਤੇ ਸਵਾਰੀਆਂ...
ਅਜੀਤ ਡੈਸਕ
14-09-2026