13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨੇ ਗਾਇਆ ਕਿਸ਼ੋਰ ਕੁਮਾਰ ਦਾ ਗੀਤ

ਨਵੀਂ ਦਿੱਲੀ, 13 ਸਤੰਬਰ (ਪੀ.ਟੀ.ਆਈ.)-ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੇ ਕਿਸ਼ੋਰ ਕੁਮਾਰ ਦੇ ਮਸ਼ਹੂਰ ਗੀਤ ‘ਖਵਾਬ ਹੋ ਤੁਮ ਯਾ ਕੋਈ ਹਕੀਕਤ’ ਨੂੰ ਇੰਟਰਨੈੱਟ ’ਤੇ ਗਾਉਂਦੇ ਹੋਏ ਲੋਕਾਂ ਦਾ ਦਿਲ ਜਿੱਤ ਲਿਆ ਹੈ। ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨੇ ‘ਐਕਸ’ ...

ਅਜੀਤ ਡੈਸਕ 14-09-2026

ਨਵੀਂ ਦਿੱਲੀ, 13 ਸਤੰਬਰ (ਪੀ.ਟੀ.ਆਈ.)-ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੇ ਕਿਸ਼ੋਰ ਕੁਮਾਰ ਦੇ ਮਸ਼ਹੂਰ ਗੀਤ ‘ਖਵਾਬ ਹੋ ਤੁਮ ਯਾ ਕੋਈ ਹਕੀਕਤ’ ਨੂੰ ਇੰਟਰਨੈੱਟ ’ਤੇ ਗਾਉਂਦੇ ਹੋਏ ਲੋਕਾਂ ਦਾ ਦਿਲ ਜਿੱਤ ਲਿਆ ਹੈ। ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨੇ ‘ਐਕਸ’ ’ਤੇ ਇਕ ਵੀਡੀਓ ਸਾਂਝਾ ਕੀਤਾ ਜਿਸ ’ਚ ਉਹ ਦੇਵ ਆਨੰਦ-ਅਭਿਨੇਤਾ ਵਾਲੀ ਫਿਲਮ ‘ਤੀਨ ਦੇਵੀਆਂ’ ਦਾ 1960 ਦੇ ਦਹਾਕੇ ਦਾ ਹਿੰਦੀ ਫਿਲਮ ਗੀਤ ਗਾਉਂਦੇ ਹੋਏ ਦਿਖਾਈ ਦੇ ਰਹੇ ਹਨ। ਇਕ ਕਰਿਸਪ ਗ੍ਰੇਅ ਸੂਟ ’ਚ ਪਹਿਨੇ ਹੋਏ, ਉਨ੍ਹਾਂ ਨੇ ਇਕ ਸਾਥੀ ਦੁਆਰਾ ਵਜਾਏ ਜਾ ਰਹੇ ਪਿਆਨੋ ਦੀ ਧੁਨ ’ਤੇ ਇਹ ਗੀਤ ਗਾਇਆ। ਕਲਿੱਪ ਨੂੰ ਇਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਹੈ ਅਤੇ ਇਸਨੂੰ ਵਿਆਪਕ ਤੌਰ ’ਤੇ ਸਾਂਝਾ ਕੀਤਾ ਜਾ ਰਿਹਾ ਹੈ।

ਪਿਛਲੀ ਖ਼ਬਰ ਸ਼ੀ ਜ਼ਿਨਪਿੰਗ ਬ੍ਰਿਕਸ ਦੇ ਰਾਤ ਦੇ ਖਾਣੇ ’ਚੋਂ ਰਹੇ ਗੈਰ-ਹਾਜ਼ਰ ਅਗਲੀ ਖ਼ਬਰ ਬ੍ਰਿਕਸ ਨੂੰ ਰਾਸ਼ਟਰੀ ਮੁਦਰਾਵਾਂ ’ਚ ਕਰਨਾ ਚਾਹੀਦਾ ਵਪਾਰ ਦਾ ਵਿਸਤਾਰ-ਈਰਾਨੀ ਰਾਸ਼ਟਰਪਤੀ