26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਨਿਰਮਾਤਾਵਾਂ ਨੇ ਸਾਰੇ ਪੇਲਟਫਾਰਮਾਂ ਤੋਂ ਹਟਾਇਆ ਕ੍ਰਿਤੀ ਸੈਨਨ ਦਾ ਇਸ਼ਤਿਹਾਰ

ਮਹਾਰਾਸ਼ਟਰ, 26 ਅਗਸਤ- ਕ੍ਰਿਤੀ ਸੈਨਨ ਦੇ ਰੱਖੜੀ ਵਾਲੇ ਇਸ਼ਤਿਹਾਰ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ, ਨਿਰਮਾਤਾਵਾਂ ਨੇ ਇਸ ਨੂੰ ਸਾਰੇ ਪਲੇਟਫਾਰਮਾਂ ਤੋਂ ਹਟਾ ਦਿੱਤਾ ਹੈ। ਹਾਲ ਹੀ ਦੇ ਇਸ਼ਤਿਹਾਰ ਲਈ ਕ੍ਰਿਤੀ ਸੈਨਨ ਨੂੰ ਭਾਰੀ ਟ੍ਰੋਲ ਕੀਤਾ ਗਿਆ ਸੀ।

ਅਜੀਤ ਡੈਸਕ 26-08-2026

ਮਹਾਰਾਸ਼ਟਰ, 26 ਅਗਸਤ- ਕ੍ਰਿਤੀ ਸੈਨਨ ਦੇ ਰੱਖੜੀ ਵਾਲੇ ਇਸ਼ਤਿਹਾਰ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ, ਨਿਰਮਾਤਾਵਾਂ ਨੇ ਇਸ ਨੂੰ ਸਾਰੇ ਪਲੇਟਫਾਰਮਾਂ ਤੋਂ ਹਟਾ ਦਿੱਤਾ ਹੈ। ਹਾਲ ਹੀ ਦੇ ਇਸ਼ਤਿਹਾਰ ਲਈ ਕ੍ਰਿਤੀ ਸੈਨਨ ਨੂੰ ਭਾਰੀ ਟ੍ਰੋਲ ਕੀਤਾ ਗਿਆ ਸੀ। ਬੁੱਧਵਾਰ ਨੂੰ ਗਹਿਣਿਆਂ ਦੇ ਬ੍ਰਾਂਡ ਨੇ ਇਕ ਬਿਆਨ ਜਾਰੀ ਕਰਕੇ ਕ੍ਰਿਤੀ ਸੈਨਨ ਦੇ ਰੱਖੜੀ ਵਾਲੇ ਇਸ਼ਤਿਹਾਰ ਨੂੰ ਸਾਰੇ ਪਲੇਟਫਾਰਮਾਂ ਤੋਂ ਵਾਪਸ ਲੈ ਲਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਅਸੀਂ ਭਾਰਤੀ ਸੱਭਿਆਚਾਰ, ਪਰੰਪਰਾਵਾਂ ਅਤੇ ਤਿਉਹਾਰਾਂ ਦਾ ਡੂੰਘਾ ਸਤਿਕਾਰ ਕਰਦੇ ਹਾਂ। ਇਕ ਬ੍ਰਾਂਡ ਦੇ ਤੌਰ 'ਤੇ, ਅਸੀਂ ਹਮੇਸ਼ਾ ਪੂਰੇ ਪਰਿਵਾਰ ਨਾਲ ਖੁਸ਼ੀ ਦੇ ਪਲਾਂ ਨੂੰ ਮਨਾਉਣ ਵਿਚ ਵਿਸ਼ਵਾਸ ਰੱਖਦੇ ਹਾਂ ਅਤੇ ਇਸ ਵਾਰ ਅਸੀਂ ਆਪਣੇ ਪਾਲਤੂ ਜਾਨਵਰਾਂ ਨੂੰ ਇਸ ਪਿਆਰ ਅਤੇ ਜਸ਼ਨ ਵਿਚ ਸ਼ਾਮਿਲ ਕਰਨਾ ਚਾਹੁੰਦੇ ਸੀ। ਜੇਕਰ ਸਾਡੇ ਹਾਲੀਆ ਇਸ਼ਤਿਹਾਰ ਨੇ ਅਣਜਾਣੇ ਵਿਚ ਸਮਾਜ ਦੇ ਕਿਸੇ ਵੀ ਵਰਗ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਤਾਂ ਇਹ ਕਦੇ ਵੀ ਸਾਡਾ ਇਰਾਦਾ ਨਹੀਂ ਸੀ। ਸਤਿਕਾਰ ਦੇ ਚਿੰਨ੍ਹ ਵਜੋਂ, ਅਸੀਂ ਸਾਰੇ ਮੀਡੀਆ ਪਲੇਟਫਾਰਮਾਂ ਤੋਂ ਇਸ਼ਤਿਹਾਰ ਹਟਾ ਦਿੱਤਾ ਹੈ। ਇਸ ਤਿਉਹਾਰੀ ਸੀਜ਼ਨ ਵਿਚ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਅਤੇ ਸਕਾਰਾਤਮਕਤਾ ਦੀ ਕਾਮਨਾ ਕਰਦੇ ਹਾਂ।

ਇਸ ਗਹਿਣਿਆਂ ਦੇ ਇਸ਼ਤਿਹਾਰ ਵਿਚ ਜਿਸਨੂੰ ਬ੍ਰਾਂਡ ਨੇ ਹੁਣ ਹਟਾ ਦਿੱਤਾ ਹੈ, ਕ੍ਰਿਤੀ ਸੈਨਨ ਨੂੰ ਕੇਪ ਅਤੇ ਡਰੈਪਡ ਸਕਰਟ ਦੇ ਨਾਲ ਬ੍ਰੇਲੇਟ-ਸਟਾਈਲ ਬਲਾਊਜ਼ ਪਹਿਨ ਕੇ ਰੱਖੜੀ ਦਾ ਜਸ਼ਨ ਮਨਾਉਂਦੇ ਦਿਖਾਇਆ ਗਿਆ ਸੀ। ਸੋਸ਼ਲ ਮੀਡੀਆ ’ਤੇ ਇਸ਼ਤਿਹਾਰ ਅਤੇ ਕ੍ਰਿਤੀ ਦੀ ਡਰੈਸਿੰਗ ਸੈਂਸ ਨੂੰ ਭਾਰੀ ਟ੍ਰੋਲ ਕੀਤਾ ਗਿਆ।

ਕ੍ਰਿਤੀ ਸੈਨਨ ਦੇ ਕੱਪੜਿਆਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਹੋ ਰਹੀ ਸਖ਼ਤ ਆਲੋਚਨਾ ਦੇ ਵਿਚਕਾਰ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਵੀ ਅਦਾਕਾਰਾ ਦੀ ਆਲੋਚਨਾ ਕੀਤੀ ਸੀ। 

ਪਿਛਲੀ ਖ਼ਬਰ ਲੈਕਚਰਾਰ ਹੱਤਿਆ ਮਾਮਲੇ ’ਚ ਪਤੀ ਤੇ ਸੱਸ ਗ੍ਰਿਫ਼ਤਾਰ ਅਗਲੀ ਖ਼ਬਰ ਫਿਰੋਜ਼ਪੁਰ ਕੋਰਟ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ