21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਯੂਪੀ 'ਚ ਹਾਦਸਾ: ਨਦੀ 'ਚ ਕਿਸ਼ਤੀ ਪਲਟੀ, ਲੈਣ ਗਏ ਸਨ ਚਾਰਾ

ਯੂਪੀ, 21 ਅਗਸਤ- ਯੂਪੀ ਦੇ ਲਖੀਮਪੁਰ ਖੇੜੀ ਵਿਚ ਮੋਹਾਨਾ ਨਦੀ ਵਿਚ ਕਿਸ਼ਤੀ...

ਅਜੀਤ ਡੈਸਕ 21-08-2026

ਯੂਪੀ, 21 ਅਗਸਤ- ਯੂਪੀ ਦੇ ਲਖੀਮਪੁਰ ਖੇੜੀ ਵਿਚ ਮੋਹਾਨਾ ਨਦੀ ਵਿਚ ਕਿਸ਼ਤੀ ਪਲਟ ਜਾਣ ਕਾਰਨ ਤਿਕੂਨੀਆ ਦੇ ਪਿੰਡ ਬਾਬਾਪੁਰਵਾ ਵਾਸੀ ਰਣਜੀਤ (50) ਪੁੱਤਰ ਕਾਲੂ ਅਤੇ ਬਲਰਾਮ (28) ਪੁੱਤਰ ਰਾਮਸਰੇ ਘਾਹ ਲੈਣ ਗਏ ਸਨ, ਜੋ ਦਰਿਆ ਦੀ ਧਾਰ ਵਿਚ ਲਾਪਤਾ ਹੋ ਗਏ। ਉਸ ਦੇ ਦੋਸਤ ਅਸ਼ੋਕ ਪੁੱਤਰ ਕਰਵਾੜੀ ਵਾਸੀ ਪਿੰਡ ਕਯੋਟਲੀ ਅਤੇ ਰਾਮ ਕੁਮਾਰ ਪੁੱਤਰ ਰਣਜੀਤ ਵਾਸੀ ਬਾਬੂਪੁਰਵਾ ਕਿਸੇ ਤਰ੍ਹਾਂ ਜਾਨ ਬਚਾਉਣ ਵਿਚ ਸਫ਼ਲ ਹੋ ਗਏ। ਪਿੰਡ ਵਾਸੀਆਂ ਨੇ ਦਰਿਆ ਕੰਢੇ ਪਹੁੰਚ ਕੇ ਲਾਪਤਾ ਦੋਵਾਂ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਪਰ ਕਾਫੀ ਦੇਰ ਤੱਕ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ। ਸੂਚਨਾ ਮਿਲਣ ’ਤੇ ਐਸ.ਡੀ.ਐਮ. ਯਾਦਵੀਰ ਸਿੰਘ, ਤਹਿਸੀਲਦਾਰ ਹਰਸ਼ ਨਿਸ਼ਾਂਤ ਤੇ ਹੋਰ ਅਧਿਕਾਰੀ ਮੌਕੇ ’ਤੇ ਪੁੱਜੇ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ 1 ਵਜੇ ਦੇ ਕਰੀਬ ਰਣਜੀਤ, ਬਲਰਾਮ ਅਤੇ ਰਾਮ ਕੁਮਾਰ ਨਦੀ ਦੇ ਪਾਰ ਚਾਰਾ ਇਕੱਠਾ ਕਰਨ ਲਈ ਕਿਸ਼ਤੀ ਰਾਹੀਂ ਗਏ ਸਨ। ਦੁਪਹਿਰ 2 ਵਜੇ ਦੇ ਕਰੀਬ ਵਾਪਸ ਪਰਤਦੇ ਸਮੇਂ ਮੋਹਾਣਾ ਨਦੀ ਦੇ ਵਿਚਕਾਰਲੀ ਧਾਰਾ ਵਿਚ ਕਿਸ਼ਤੀ ਪਲਟ ਗਈ। ਇਸ 'ਚ ਰਣਜੀਤ ਅਤੇ ਬਲਰਾਮ ਤੇਜ਼ ਧਾਰ 'ਚ ਲਾਪਤਾ ਹੋ ਗਏ, ਜਦਕਿ ਰਾਮ ਕੁਮਾਰ ਪੁੱਤਰ ਰਣਜੀਤ ਅਤੇ ਅਸ਼ੋਕ ਤੈਰ ਕੇ ਸੁਰੱਖਿਅਤ ਨਿਕਲਣ 'ਚ ਸਫ਼ਲ ਹੋ ਗਏ।

ਪਿਛਲੀ ਖ਼ਬਰ —ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ— ਤ੍ਰਿਸ਼ਾ-ਗਾਇਤਰੀ ਦੀ ਜੋੜੀ ਸੈਮੀਫਾਈਨਲ ’ਚ, ਤਗਮਾ ਪੱਕਾ ਅਗਲੀ ਖ਼ਬਰ ਡੀ.ਆਈ.ਜੀ ਗੋਇਲ ਵਲੋਂ ਪੁਨਰਵਾਸ ਕੇਂਦਰ ਦਾ ਦੌਰਾ