ਕੱਥੂ ਨੰਗਲ 21 ਅਗਸਤ ( ਦਲਵਿੰਦਰ ਸਿੰਘ ਰੰਧਾਵਾ)- ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਅਤੇ ਆਪਣੀ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੌਮੀ ਇਨਸਾਫ਼ ਮੋਰਚਾ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਅਨੁਸਾਰ ਪੂਰੇ ਪੰਜਾਬ 'ਚ ਸਵੇਰ ਸੱਤ ਵਜੇ ਤੋਂ ਦੁਪਹਿਰ ਦੋ ਵਜੇ ਤੱਕ ਪੰਜਾਬ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਉਹਨਾਂ ਵਲੋਂ ਬੰਦੀ ਸਿੰਘਾ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ, ਜੋ ਸਿੰਘ ਪਿਛਲੇ ਲੰਬੇ ਸਮੇਂ ਤੋਂ ਜੇਲ੍ਹਾਂ 'ਚ ਬੰਦ ਅਤੇ ਆਪਣੀਆਂ ਸਜ਼ਾਵਾਂ ਖਤਮ ਕਰ ਚੁੱਕੇ ਜਾਣ ਦੇ ਬਾਵਜੂਦ ਉਨ੍ਹਾਂ ਦੀ ਰਿਹਾਈ ਨਹੀਂ ਹੋ ਰਹੀ। ਇਸ ਤੋਂ ਇਲਾਵਾ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਭਾਈ ਜਗਤਾਰ ਸਿੰਘ ਹਵਾਰਾ, ਜੋ ਵੱਖ ਵੱਖ ਮਾਮਲਿਆਂ ਵਿੱਚ ਸਜ਼ਾ ਭੁਗਤ ਚੁੱਕੇ ਹਨ , ਉਨ੍ਹਾਂ ਨੂੰ ਪੈਰੋਲ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਦੂਜੇ ਪਾਸੇ ਪੰਜਾਬ ਬੰਦ ਰੱਖਣ ਦੇ ਐਲਾਨ ਅਨੁਸਾਰ ਸਾਰੇ ਬਾਜ਼ਾਰ ਤੇ ਸਕੂਲ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ ਜਿਸ ਨੂੰ ਲੈ ਕੇ ਟੋਲ ਪਲਾਜਾ ਕੱਥੂ ਨੰਗਲ ਨੰਗਲ ਤੇ ਇਕਾ ਦੁਕਾ ਕਾਰਾਂ ਦੀ ਹੀ ਆਵਾਜਾਈ ਦੇਖਣ ਨੂੰ ਮਿਲੀ ਪ੍ਰੰਤੂ ਤਕਰੀਬਨ ਆਵਾਜਾਈ ਬੰਦ ਰਹੀ ਤੇ ਨੇੜਲੇ ਕਸਬਿਆਂ ਬਹੁਤ ਵਧਿਆ ਹੁੰਗਾਰਾ ਮਿਲਿਆ ਹੈ ਤਕਰੀਬਨ ਸਾਰੇ ਕਸਬਿਆਂ ਅੰਦਰ ਬਾਜ਼ਾਰ ਦੇ ਦੁਕਾਨਾਂ ਬੰਦ ਵੇਖਣ ਨੂੰ ਹੀ ਮਿਲੀਆਂ।
ਤਾਜ਼ਾ ਖ਼ਬਰਾਂ
Free
ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੌਮੀ ਇਨਸਾਫ਼ ਮੋਰਚਾ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਟੋਲ ਪਲਾਜਾ ਕੱਥੂ ਨੰਗਲ ਤੇ ਵੀ ਨਾ ਮਾਤਰ ਹੀ ਆਵਾਜਾਈ ਰਹੀ
ਕੱਥੂ ਨੰਗਲ 21 ਅਗਸਤ ( ਦਲਵਿੰਦਰ ਸਿੰਘ ਰੰਧਾਵਾ)- ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਅਤੇ ਆਪਣੀ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੌਮੀ ਇਨਸਾਫ਼ ਮੋਰਚਾ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਅਨੁਸਾਰ ਪੂਰੇ ...
ਅਜੀਤ ਡੈਸਕ
21-08-2026