21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਬਲਾਕ ਹਰਸਾ ਛੀਨਾ ਅਤੇ ਆਸ ਪਾਸ ਦੇ ਖੇਤਰਾਂ ਵਿੱਚ ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ

ਹਰਸਾ ਛੀਨਾ, 20 ਅਗਸਤ (ਕੜਿਆਲ)- ਕੌਮੀ ਇਨਸਾਫ ਮੋਰਚਾ ਪੰਜਾਬ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਦਿੱਤੇ ਪੰਜਾਬ ਬੰਦ ਦੇ ਸੱਦੇ ਦਾ ਬਲਾਕ ਹਰਸਾ ਛੀਨਾ ਅਤੇ ਆਸ ਪਾਸ ਦੇ ਖੇਤਰਾਂ ਵਿਚ ਵਿਆਪਕ ਅਸਰ ਦੇਖਣ ਨੂੰ ਮਿਲਿਆ I ਇਸ ਦੇ ਨਾਲ ਹਰਸਾ ਛੀਨਾ ਦੇ ਆਸ ਪਾਸ ਦੇ ਖੇਤਰ ਅੱਡਾ ਭਲਾ ਪਿੰਡ, ਅੱਡਾ ਦਾਲਮ, ਅੱਡਾ ਵਿਚਲਾ ਕਿਲ੍ਹਾ, ਅੱਡਾ ਕੁਕੜਾਵਾਲਾ ਸਮੇਤ ਹੋਰਨਾਂ ਪਿੰਡਾਂ ਵਿੱਚ ਵੀ ਜ਼ਿਆਦਾਤਰ ਦੁਕਾਨਾਂ ਬੰਦ ਰਹੀਆਂ।

ਅਜੀਤ ਡੈਸਕ 21-08-2026

ਹਰਸਾ ਛੀਨਾ, 20 ਅਗਸਤ (ਕੜਿਆਲ)-  ਕੌਮੀ ਇਨਸਾਫ ਮੋਰਚਾ ਪੰਜਾਬ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਦਿੱਤੇ ਪੰਜਾਬ ਬੰਦ ਦੇ ਸੱਦੇ ਦਾ ਬਲਾਕ ਹਰਸਾ ਛੀਨਾ ਅਤੇ ਆਸ ਪਾਸ ਦੇ ਖੇਤਰਾਂ ਵਿਚ ਵਿਆਪਕ ਅਸਰ ਦੇਖਣ ਨੂੰ ਮਿਲਿਆ I  ਇਸ ਦੇ ਨਾਲ ਹਰਸਾ ਛੀਨਾ ਦੇ ਆਸ ਪਾਸ ਦੇ ਖੇਤਰ ਅੱਡਾ ਭਲਾ ਪਿੰਡ, ਅੱਡਾ ਦਾਲਮ, ਅੱਡਾ ਵਿਚਲਾ ਕਿਲ੍ਹਾ, ਅੱਡਾ ਕੁਕੜਾਵਾਲਾ ਸਮੇਤ ਹੋਰਨਾਂ ਪਿੰਡਾਂ ਵਿੱਚ ਵੀ ਜ਼ਿਆਦਾਤਰ ਦੁਕਾਨਾਂ ਬੰਦ ਰਹੀਆਂ। ਪੰਜਾਬ ਬੰਦ ਦੇ ਸੱਦੇ ਦੌਰਾਨ ਵਪਾਰੀਆਂ ਨੇ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਬੰਦ ਦਾ ਸਮਰਥਨ ਕੀਤਾ। ਜਦਕਿ ਸੜਕਾਂ ’ਤੇ ਆਮ ਦਿਨਾਂ ਦੇ ਮੁਕਾਬਲੇ ਆਵਾਜਾਈ ਬਹੁਤ ਘੱਟ ਨਜ਼ਰ ਆਈ।ਸਵੇਰ ਤੋਂ ਹੀ ਅੱਡਾ ਕੁੱਕੜ੍ਹਾਂਵਾਲਾ ਵਿਖੇ ਵਪਾਰਕ ਅਦਾਰਿਆਂ ਦੇ ਸ਼ਟਰ ਡਾਊਨ ਰਹੇ। ਪੰਜਾਬ ਬੰਦ ਦੇ ਮੱਦੇਨਜ਼ਰ ਕਈ ਨਿੱਜੀ ਸਕੂਲਾਂ ਵੱਲੋਂ ਵੀ ਛੁੱਟੀ ਕੀਤੀ ਗਈ, ਪਰ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਬਹੁਤ ਘੱਟ ਰਹੀ ਪਰ ਅਧਿਆਪਕ ਹਾਜਰ ਰਹੇI 

 ਪੰਜਾਬ ਬੰਦ ਦੇ ਸੱਦੇ ਦੇ ਸਮਰਥਨ ਵਿੱਚ ਅੱਡਾ ਕੁਕੜਾਂਵਾਲਾ ਤੇ ਆਸ ਪਾਸ ਦੇ ਖੇਤਰਾਂ ਵਿੱਚ ਸਿਰਫ ਕੁਝ ਦਵਾਈਆਂ ਦੀਆਂ ਦੁਕਾਨਾਂ ਨੂੰ ਛੱਡ ਕੇ ਪੈਟਰੋਲ ਪੰਪ, ਵਿਦਿਅਕ ਅਦਾਰੇ, ਫਲ ਅਤੇ ਸਬਜ਼ੀਆਂ ਵਾਲੀਆਂ ਦੁਕਾਨਾਂ,  ਬੈਂਕ ਸਮੇਤ ਵਪਾਰਕ ਅਦਾਰੇ ਪੂਰਨ ਤੌਰ ਤੇ ਬੰਦ ਰਹੇI ਕੁੱਲ ਮਿਲਾ ਕੇ ਬਲਾਕ ਹਰਸਾ ਛੀਨਾ ਅਤੇ ਆਸ ਪਾਸ ਦੇ ਖੇਤਰਾਂ ਵਿੱਚ ਪੰਜਾਬ ਬੰਦ ਦੇ ਸੱਦੇ ਨੂੰ ਵੱਡਾ ਸਮਰਥਨ ਮਿਲਿਆI

ਪਿਛਲੀ ਖ਼ਬਰ ਕਸਬਾ ਮਮਦੋਟ ਮੁਕੰਮਲ ਬੰਦ ਅਗਲੀ ਖ਼ਬਰ ਸਿੱਖ ਜਥੇਬੰਦੀਆਂ ਵੱਲੋਂ ਨੈਸ਼ਨਲ ਹਾਈਵੇ 54 ਜਾਮ