20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਕਿਸਾਨ ਯੂਨੀਅਨ ਰਾਜੇਵਾਲ ਵਲੋਂ 21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ 'ਤੇ ਦੀ ਹਮਾਇਤ ਕੀਤੀ ਗਈ

ਸਮਰਾਲਾ (ਲੁਧਿਆਣਾ), 20 ਅਗਸਤ (ਗੋਪਾਲ ਸੋਫਤ)- ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ...

ਅਜੀਤ ਡੈਸਕ 20-08-2026

ਸਮਰਾਲਾ (ਲੁਧਿਆਣਾ), 20 ਅਗਸਤ (ਗੋਪਾਲ ਸੋਫਤ)- ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਤੀ 21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ 'ਤੇ ਦੀ ਹਮਾਇਤ ਕੀਤੀ ਹੈ। ਉਨ੍ਹਾ ਕਿਹਾ ਕਿ ਸ਼ਾਂਤ ਰਹਿ ਕੇ ਬੰਦ ਨੂੰ ਸਫ਼ਲ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਦੀ ਮਾਤਾ ਦੇ ਬਿਮਾਰ ਹੋਣ ਤੇ ਵੀ ਪੈਰੋਲ ਨਹੀਂ ਦਿੱਤੀ ਜਾ ਰਹੀ ਜਦਕਿ ਬਲਾਤਕਾਰੀ ਲੋਕਾਂ ਨੂੰ ਵਾਰ-ਵਾਰ ਪੈਰੋਲ ਦਿੱਤੀ ਜਾ ਰਹੀ ਹੈ।  

ਉਨ੍ਹਾਂ ਕਿਹਾ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਚਾਰ ਸਾਲ ਤੋਂ ਚੱਲ ਰਹੇ ਮੋਰਚੇ ਦੇ ਬਾਵਜੂਦ ਵੀ ਕੇਂਦਰ ਤੇ ਪੰਜਾਬ ਸਰਕਾਰ ਮਿਲ ਕੇ ਵੀ ਰਿਹਾਈ ਨਹੀਂ ਕਰ ਰਹੀਆਂ।

ਪਿਛਲੀ ਖ਼ਬਰ ਪੰਜੋਖਰਾ ਸਾਹਿਬ ਮਾਮਲਾ ਸੁਲਝਾਉਣ ਵਿਚ ਅਹਿਮ ਯੋਗਦਾਨ ਦੇਣ ਵਾਲੇ ਸੀਐਮ ਨਾਇਬ ਸੈਣੀ ਦਾ ਹਰਿਆਣਾ ਕਮੇਟੀ ਕਰੇਗੀ ਧੰਨਵਾਦ- ਜਥ... ਅਗਲੀ ਖ਼ਬਰ ਗੁਰੂ ਹਰਸਹਾਏ ਥਾਣੇ ਦੇ ਦੋ ਪੁਲਿਸ ਅਧਿਕਾਰੀ ਡਿਊਟੀ ਵਿਚ ਕੋਤਾਹੀ ਦੇ ਦੋਸ਼ ਹੇਠ ਸਸਪੈਂਡ