20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਗੁਰਦਾਸਪੁਰ ਪੁਲਿਸ ਵਲੋਂ ਡਕੈਤੀ ਦੀ ਯੋਜਨਾ ਨਾਕਾਮ, 6 ਦੋਸ਼ੀਆ ਨੂੰ ਕੀਤਾ ਕਾਬੂ

ਗੁਰਦਾਸਪੁਰ, 20 ਅਗਸਤ (ਰੋਹਿਤ ਗੁਪਤਾ)- ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਵਲੋਂ ਗੈਂਗਸਟਰ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ...

ਅਜੀਤ ਡੈਸਕ 20-08-2026

ਗੁਰਦਾਸਪੁਰ, 20 ਅਗਸਤ (ਰੋਹਿਤ ਗੁਪਤਾ)- ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਵਲੋਂ ਗੈਂਗਸਟਰ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਾਰਡਰ ਰੇਂਜ, ਅੰਮ੍ਰਿਤਸਰ ਵਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾ ਅਨੁਸਾਰ ਗੁਰਦਾਸਪੁਰ ਪੁਲਿਸ ਵਲੋਂ ਗੈਰ ਕਾਨੂੰਨੀ ਅਨਸਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਥਾਣਾ ਦੀਨਾਨਗਰ ਦੀ ਪੁਲਿਸ ਵਲੋਂ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮਨੋਜ ਠਾਕੁਰ, ਐੱਸ. ਪੀ. (ਡੀ) ਨੇ ਦੱਸਿਆ ਕਿ ਐੱਸ. ਐੱਸ. ਪੀ. ਗੁਰਦਾਸਪੁਰ ਆਦਿਤਿਆ ਦੀ ਅਗਵਾਈ ਹੇਠ ਗੁਰਦਾਸਪੁਰ ਪੁਲਿਸ ਵਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਡੀ. ਐੱਸ. ਪੀ. ਰਜਿੰਦਰ ਸਿੰਘ ਮਨਹਾਸ ਅਤੇ ਐੱਸ. ਐੱਚ. ਓ. ਸੁਰਿੰਦਰਪਾਲ ਸਿੰਘ ਲਵੀ ਮੌਜੂਦ ਸਨ। 

ਉਨ੍ਹਾਂ ਦੱਸਿਆ ਕਿ ਅੱਜ ਦੀਨਾਨਗਰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਦਾਣਾ ਮੰਡੀ ਪਨਿਆੜ ਵਿਚ ਬਣੀ ਸੀਮੇਂਟ ਦੀ ਸੈੱਡ ਨਜ਼ਦੀਕ ਇਕ ਕਾਰ ਨੰਬਰ HP 54 B 3888 ਮਾਰਕਾ ਸਵਿਫਟ ਡਿਜ਼ਾਇਰ ਰੰਗ ਚਿੱਟਾ ਵਿਚ ਹਥਿਆਰਾਂ ਸਮੇਤ ਸਵਾਰ ਵਿਅਕਤੀ ਡਕੈਤੀ ਦੀ ਯੋਜਨਾ ਬਣਾ ਰਹੇ ਹਨ। ਜਿਸ ਤੇ ਪੁਲਿਸ ਪਾਰਟੀ ਵਲੋਂ ਤੁਰੰਤ ਕਾਰਵਾਈ ਕਰਦੇ ਹੋਇਆ ਡਕੈਤੀ ਦੀ ਯੋਜਨਾ ਬਣਾ ਰਹੇ 6 ਦੋਸ਼ੀਆ ਦੀਪਕ ਮਲਹੋਤਰਾ, ਸ਼ੇਰਪ੍ਰੀਤ ਸਿੰਘ, ਪੰਕਜ ਸ਼ਰਮਾ, ਰਾਹੁਲ ਕੁਮਾਰ, ਸਾਹਿਲ ਸੈਣੀ ਅਤੇ ਸੰਨੀ ਨੂੰ ਕਾਰ ਨੰਬਰ HP 54 B 3888 ਮਾਰਕਾ ਸਵਿਫਟ ਡਿਜ਼ਾਇਰ ਰੰਗ ਚਿੱਟਾ ਸਮੇਤ ਕਾਬੂ ਕੀਤਾ।

ਦੋਸ਼ੀਆ ਦੀ ਤਲਾਸ਼ੀ ਦੌਰਾਨ ਉਨ੍ਹਾਂ ਪਾਸੋਂ 2 ਪਿਸਟਲ ਜਿਨ੍ਹਾਂ ਵਿਚੋਂ ਇਕ ਤੁਰਕੀ ਅਤੇ ਇਕ ਚਾਈਨਾ ਦੀ ਬਣੀ ਹੈ ਸਮੇਤ ਮੈਗਜ਼ੀਨ ਅਤੇ 9 ਰੌਂਦ ਜ਼ਿੰਦਾ ਬ੍ਰਾਮਦ ਕੀਤੇ ਗਏ। ਇਸ ਤੋਂ ਇਲਾਵਾ ਕਾਰ ਦੀ ਤਲਾਸ਼ੀ ਦੌਰਾਨ 1 ਕਿਰਪਾਨ ਅਤੇ 3 ਦਾਤਰ ਵੀ ਬ੍ਰਾਮਦ ਹੋਏ। ਜਿਸ ਤੇ ਦੋਸ਼ੀਆ ਦੇ ਖਿਲਾਫ਼ ਮੁਕੱਦਮਾ ਨੰਬਰ 243, ਮਿਤੀ 20.08.2026 ਜ਼ੁਰਮ 310(4), 310(5) BNS 25-54-59 ਅਸਲਾ ਐਕਟ ਥਾਣਾ ਦੀਨਾਨਗਰ ਵਿਖੇ ਦਰਜ ਰਜਿਸਟਰ ਕੀਤਾ ਗਿਆ। ਮੁਕੱਦਮਾ ਦੀ ਤਫਤੀਸ਼ ਜ਼ਾਰੀ ਹੈ।

ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆ ਵਿਚ ਦੀਪਕ ਮਲਹੋਤਰਾ ਉਰਫ਼ ਸੋਰਵ ਪੁੱਤਰ ਪ੍ਰੇਮ ਨਾਥ ਵਾਸੀ ਢਾਕੀ ਰੋਡ ਪਠਾਨਕੋਟ (05 ਮੁਕੱਦਮੇ 307 ਅਤੇ ਅਸਲਾ ਐਕਟ ਅਤੇ NDPS Act ਦੇ ਦਰਜ ਹਨ)। ਸ਼ੇਰਪ੍ਰੀਤ ਸਿੰਘ ਉਰਫ਼ ਗੁਲਾਬਾ ਪੁੱਤਰ ਅਵਤਾਰ ਸਿੰਘ ਵਾਸੀ ਦਸ਼ਮੇਸ਼ ਨਗਰ ਅੰਮ੍ਰਿਤਸਰ (08 ਮੁਕੱਦਮੇ 307, ਲੁੱਟ ਅਤੇ ਅਸਲਾ ਐਕਟ ਦੇ ਦਰਜ ਹਨ)। ਪੰਕਜ ਸ਼ਰਮਾ ਉਰਫ ਕਾਕਾ ਪੁੱਤਰ ਵਿਜੇ ਕੁਮਾਰ ਵਾਸੀ ਦੀਨਾਨਗਰ (01 ਮੁਕੱਦਮਾ NDPS Act ਦਾ ਦਰਜ ਹਨ)।

ਰਾਹੁਲ ਕੁਮਾਰ ਉਰਫ ਰੋਟਾ ਪੁੱਤਰ ਕੁਲਦੀਪ ਕੁਮਾਰ ਵਾਸੀ ਹੈਬਤ ਪਿੰਡੀ ਪਠਾਨਕੋਟ (10 ਮੁਕੱਦਮੇ ਲੜਾਈ ਅਤੇ NDPS Act ਦੇ ਦਰਜ ਹਨ)। ਸਾਹਿਲ ਸੈਣੀ ਪੁੱਤਰ ਜਸਵਿੰਦਰ ਪਾਲ ਵਾਸੀ ਗੱਜੂ ਜਗੀਰ ਤਾਰਾਗੜ੍ਹ (05 ਲੜਾਈ ਅਤੇ NDPS Act ਦੇ ਦਰਜ ਹਨ)। ਸੰਨੀ ਉਰਫ ਰਾਜਾ ਪੁੱਤਰ ਕਸ਼ਮੀਰ ਮਸੀਹ ਵਾਸੀ ਨਵਾਂ ਪਿੰਡ ਬਹਾਦਰ (02 ਮੁਕੱਦਮੇ 307 ਅਤੇ ਅਸਲਾ ਐਕਟ ਦੇ ਦਰਜ ਹਨ) ਸ਼ਾਮਿਲ ਹਨ।

ਪਿਛਲੀ ਖ਼ਬਰ ਗੁਰੂ ਹਰਸਹਾਏ ਥਾਣੇ ਦੇ ਦੋ ਪੁਲਿਸ ਅਧਿਕਾਰੀ ਡਿਊਟੀ ਵਿਚ ਕੋਤਾਹੀ ਦੇ ਦੋਸ਼ ਹੇਠ ਸਸਪੈਂਡ ਅਗਲੀ ਖ਼ਬਰ 21 ਅਗਸਤ ਦੇ ਪੰਜਾਬ ਬੰਦ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਪੂਰਨ ਸਮਰਥਨ