20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਜੇਕਰ ਰਾਜੀਵ ਅੱਜ ਸਾਡੇ ਵਿਚਕਾਰ ਹੁੰਦੇ, ਤਾਂ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਚ ਪਹਿਲੇ ਨੰਬਰ 'ਤੇ ਹੁੰਦੇ - ਭੁਪੇਸ਼ ਬਘੇਲ

ਨਵੀਂ ਦਿੱਲੀ, 20 ਅਗਸਤ - ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਜਨਮ ਵਰ੍ਹੇਗੰਢ 'ਤੇ, ਸੀਨੀਅਰ ਕਾਂਗਰਸੀ ਆਗੂ ਅਤੇnਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੇ ਕਿਹਾ, "ਰਾਜੀਵ ਗਾਂਧੀ ਦਾ ਰਾਜਨੀਤਿਕ ...

ਅਜੀਤ ਡੈਸਕ 20-08-2026

ਨਵੀਂ ਦਿੱਲੀ, 20 ਅਗਸਤ - ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਜਨਮ ਵਰ੍ਹੇਗੰਢ 'ਤੇ,  ਸੀਨੀਅਰ ਕਾਂਗਰਸੀ ਆਗੂ ਅਤੇnਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੇ ਕਿਹਾ, "ਰਾਜੀਵ ਗਾਂਧੀ ਦਾ ਰਾਜਨੀਤਿਕ ਕਾਰਜਕਾਲ ਛੋਟਾ ਸੀ, ਪਰ ਉਨ੍ਹਾਂ ਦਾ ਯੋਗਦਾਨ ਬਹੁਤ ਵੱਡਾ ਸੀ। ਉਨ੍ਹਾਂ ਨੇ ਕਈ ਕ੍ਰਾਂਤੀਕਾਰੀ ਕਦਮ ਚੁੱਕੇ, ਜਿਨ੍ਹਾਂ ਵਿਚ ਪੰਚਾਇਤੀ ਰਾਜ, ਆਈਟੀ ਕ੍ਰਾਂਤੀ ਅਤੇ ਵੋਟ ਪਾਉਣ ਦੀ ਉਮਰ ਨੂੰ 18 ਸਾਲ ਤੱਕ ਘਟਾਉਣਾ ਸ਼ਾਮਿਲ ਹੈ। ਜੇਕਰ ਰਾਜੀਵ ਅੱਜ ਸਾਡੇ ਵਿਚਕਾਰ ਹੁੰਦੇ, ਤਾਂ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਵਿਚ ਪਹਿਲੇ ਨੰਬਰ 'ਤੇ ਹੁੰਦੇ।"
ਉਨ੍ਹਾਂ ਕਿਹਾ, "ਰਾਜੀਵ ਜੀ ਦਾ ਕਾਰਜਕਾਲ ਸਿਰਫ਼ ਪੰਜ ਸਾਲ ਦਾ ਸੀ, ਪਰ ਉਨ੍ਹਾਂ ਨੇ ਜੋ ਕੰਮ ਕੀਤਾ ਉਹ ਮੀਲ ਪੱਥਰ ਸਾਬਤ ਹੋਇਆ। ਚਾਹੇ ਉਹ ਪੰਚਾਇਤੀ ਰਾਜ ਹੋਵੇ, ਕੰਪਿਊਟਰ ਕ੍ਰਾਂਤੀ ਹੋਵੇ, ਲੱਖਾਂ ਨੌਜਵਾਨਾਂ ਲਈ ਰੁਜ਼ਗਾਰ ਹੋਵੇ, ਜਾਂ ਵੋਟ ਪਾਉਣ ਦੀ ਉਮਰ ਘਟਾਉਣੀ ਹੋਵੇ। ਰਾਜੀਵ ਜੀ ਨੇ ਲੋਕਾਂ ਨੂੰ ਅਧਿਕਾਰ ਦੇਣ ਲਈ ਕੰਮ ਕੀਤਾ, ਜਦਕਿ ਮੌਜੂਦਾ ਸਰਕਾਰ ਲੋਕਾਂ ਦੇ ਅਧਿਕਾਰ ਖੋਹ ਰਹੀ ਹੈ।"

ਪਿਛਲੀ ਖ਼ਬਰ ਸੋਨੀਆ ਗਾਂਧੀ , ਪ੍ਰਿਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਵਲੋਂ ਰਾਜੀਵ ਗਾਂਧੀ ਨੂੰ ਜਨਮ ਵਰ੍ਹੇਗੰਢ 'ਤੇ, ਸ਼ਰਧਾ ਦੇ ਫੁੱਲ... ਅਗਲੀ ਖ਼ਬਰ ਜੰਮੂ-ਕਸ਼ਮੀਰ : ਸਲਾਲ ਡੈਮ ਵਿਚ ਪਾਣੀ ਦਾ ਵਹਾਅ ਵਧਣ ਕਾਰਨ ਖੋਲ੍ਹ ਦਿੱਤੇ ਗਏ ਸਪਿਲਵੇਅ ਗੇਟ