18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਮੀਂਹ ਦੇ ਪਾਣੀ 'ਚ ਡੁੱਬਿਆ ਸ਼ਹਿਰ ਜ਼ੀਰਕਪੁਰ

ਜ਼ੀਰਕਪੁਰ (ਮੁਹਾਲੀ), 18 ਅਗਸਤ (ਹੈਪੀ ਪੰਡਵਾਲਾ) - ਅੱਜ ਸਵੇਰ ਪਏ ਭਰਵੇਂ ਮੀਂਹ ਕਾਰਨ ਜ਼ੀਰਕਪੁਰ ਅਤੇ ਨੇੜਲੇ ਖ਼ੇਤਰਾਂ 'ਚ ਪਾਣੀ ਹੀ ਪਾਣੀ ਭਰ ਗਿਆ। ਸ਼ਹਿਰ ਦੇ ਸਾਰੇ ਚੌਂਕਾਂ ‘ਚ ਪਾਣੀ ਖੜ੍ਹਨ ਨਾਲ ਸੜਕਾਂ ਝੀਲ ਦਾ ਰੂਪ ਧਾਰ...

ਅਜੀਤ ਡੈਸਕ 18-08-2026

ਜ਼ੀਰਕਪੁਰ (ਮੁਹਾਲੀ), 18 ਅਗਸਤ (ਹੈਪੀ ਪੰਡਵਾਲਾ) - ਅੱਜ ਸਵੇਰ ਪਏ ਭਰਵੇਂ ਮੀਂਹ ਕਾਰਨ ਜ਼ੀਰਕਪੁਰ ਅਤੇ ਨੇੜਲੇ ਖ਼ੇਤਰਾਂ 'ਚ ਪਾਣੀ ਹੀ ਪਾਣੀ ਭਰ ਗਿਆ। ਸ਼ਹਿਰ ਦੇ ਸਾਰੇ ਚੌਂਕਾਂ ‘ਚ ਪਾਣੀ ਖੜ੍ਹਨ ਨਾਲ ਸੜਕਾਂ ਝੀਲ ਦਾ ਰੂਪ ਧਾਰ ਗਈਆਂ। ਸ਼ਹਿਰ ‘ਚ ਜਲ ਨਿਕਾਸੀ ਪ੍ਰਬੰਧ ਪੂਰੀ ਤਰ੍ਹਾਂ ਫੇਲ ਹੋਣ ਕਾਰਨ ਕਈ ਥਾਂਵਾਂ 'ਤੇ ਦੁਕਾਨਾਂ ਤੇ ਘਰਾਂ ‘ਚ ਵੀ ਪਾਣੀ ਵੜ ਗਿਆ। ਥਾਂ- ਥਾਂ ਪਾਣੀ ਖੜ੍ਹਨ ਕਾਰਨ ਟ੍ਰੈਫ਼ਿਕ ਜਾਮ ਹੋ ਗਿਆ ਤੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪਾਣੀ ਵੱਧ ਹੋਣ ਕਾਰਨ ਕਈ ਵਾਹਨ ਤਾਂ ਵਿਚ ਹੀ ਬੰਦ ਹੋ ਗਏ। ਟ੍ਰੈਫ਼ਿਕ ਪੁਲਿਸ ਦੇ ਮੁਲਾਜ਼ਮ ਵਰ੍ਹਦੇ ਮੀਂਹ ਦੌਰਾਨ ਫ਼ੁੱਟ-ਫ਼ੁੱਟ ਪਾਣੀ 'ਚ ਖੜ੍ਹ ਟ੍ਰੈਫ਼ਿਕ ਸੁਚਾਰੂ ਕਰਦੇ ਰਹੇ। ਮੀਂਹ ਕਾਰਨ ਫਲਾਈਓਵਰ ਹੇਠਾਂ ਸੜਕ ‘ਤੇ ਭਾਰੀ ਮਾਤਰਾ ‘ਚ ਖੜ੍ਹੇ ਪਾਣੀ ਕਾਰਨ ਵਾਹਨ ਚਾਲਕਾਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

ਪਿਛਲੀ ਖ਼ਬਰ ਕੁਝ ਹੀ ਘੰਟਿਆਂ ’ਚ ਪੁਲਿਸ ਨੇ ਸੁਲਝਾਈ ਅੰਨ੍ਹੇ ਹੱਤਿਆਕਾਂਡ ਦੀ ਗੁੱਥੀ, ਗੁਆਂਢੀ ਹੀ ਨਿਕਲਿਆ ਹੱਤਿਆਰਾ ਅਗਲੀ ਖ਼ਬਰ ਝਾਰਖੰਡ : 14 ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ, ਇਹ ਇਕ ਇਤਿਹਾਸਕ ਜਿੱਤ ਹੈ - ਦੇਵੇਂਦਰ ਨਾਥ ਮਹਾਤੋ