ਹੈਦਰਾਬਾਦ, 17 ਅਗਸਤ - ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐਸ.) ਨੇ ਕਲਿਆਣ ਲਕਸ਼ਮੀ ਅਤੇ ਸ਼ਾਦੀ ਮੁਬਾਰਕ ਨੂੰ ਖਤਮ ਕਰਨ ਦੇ ਕਦਮ ਵਿਰੁੱਧ ਅੱਜ ਰਾਜ ਵਿਆਪੀ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ। ਕਾਂਗਰਸ ਸਰਕਾਰ ਵਲੋਂ 'ਕਲਿਆਣ ਲਕਸ਼ਮੀ' ਅਤੇ 'ਸ਼ਾਦੀ ਮੁਬਾਰਕ' ਯੋਜਨਾਵਾਂ ਨੂੰ ਰੋਕਣ ਦੀ ਕਥਿਤ ਸਾਜ਼ਿਸ਼ ਵਿਰੁੱਧ ਨੇ ਰਾਜ ਦੇ ਸਾਰੇ ਹਲਕਿਆਂ ਅਤੇ ਮੰਡਲਾਂ ਵਿਚ ਬੀਆਰਐਸ ਨੇ ਇਕ ਵਿਸ਼ਾਲ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਹੈ। ਬੀਆਰਐਸ ਦੇ ਕਾਰਜਕਾਰੀ ਪ੍ਰਧਾਨ ਕੇਟੀ ਰਾਮਾ ਰਾਓ (ਕੇਟੀਆਰ) ਨੇ ਪਾਰਟੀ ਵਰਕਰਾਂ ਨੂੰ ਇਨ੍ਹਾਂ ਭਲਾਈ ਯੋਜਨਾਵਾਂ ਨੂੰ ਬਚਾਉਣ ਲਈ ਸੜਕਾਂ 'ਤੇ ਉਤਰਨ ਦਾ ਸੱਦਾ ਦਿੱਤਾ । ਬੀਆਰਐਸ ਦਾ ਦੋਸ਼ ਹੈ ਕਿ ਹਾਈ ਕੋਰਟ ਵਿਚ ਸਰਕਾਰ ਵਲੋਂ ਢੁਕਵੇਂ ਜਵਾਬ ਦੇਣ ਵਿਚ ਅਸਮਰੱਥਾ ਕਾਰਨ ਇਹ ਯੋਜਨਾਵਾਂ ਖ਼ਤਰੇ ਵਿਚ ਹਨ। ਬੀਆਰਐਸ ਆਗੂਆਂ ਨੇ ਕਾਂਗਰਸ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਉਹ ਇਨ੍ਹਾਂ ਯੋਜਨਾਵਾਂ ਦੇ ਨਾਲ ਇਕ ਤੋਲਾ (10 ਗ੍ਰਾਮ) ਸੋਨਾ ਪ੍ਰਦਾਨ ਕਰਨ ਦੇ ਆਪਣੇ ਵਾਅਦੇ ਨੂੰ ਕਦੋਂ ਪੂਰਾ ਕਰੇਗੀ।
ਤਾਜ਼ਾ ਖ਼ਬਰਾਂ
Free
ਤੇਲੰਗਾਨਾ - ਬੀਆਰਐਸ ਵਲੋਂ ਅੱਜ ਰਾਜ ਵਿਆਪੀ ਵਿਰੋਧ ਪ੍ਰਦਰਸ਼ਨ ਦਾ ਐਲਾਨ
ਹੈਦਰਾਬਾਦ, 17 ਅਗਸਤ - ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐਸ.) ਨੇ ਕਲਿਆਣ ਲਕਸ਼ਮੀ ਅਤੇ ਸ਼ਾਦੀ ਮੁਬਾਰਕ ਨੂੰ ਖਤਮ ਕਰਨ ਦੇ ਕਦਮ ਵਿਰੁੱਧ ਅੱਜ ਰਾਜ ਵਿਆਪੀ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ। ਕਾਂਗਰਸ ਸਰਕਾਰ ਵਲੋਂ 'ਕਲਿਆਣ ਲਕਸ਼ਮੀ' ਅਤੇ 'ਸ਼ਾਦੀ ਮੁਬਾਰਕ ...
ਅਜੀਤ ਡੈਸਕ
17-08-2026