13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਗੇਟ ਅੱਗੇ ਕਿਸਾਨਾਂ ਨੇ ਲਗਾਇਆ ਧਰਨਾ

ਬੱਲੂਆਣਾ, (ਬਠਿੰਡਾ), 13 ਅਗਸਤ (ਗੁਰਨੈਬ ਸਾਜਨ)- ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦਿਉਣ ਬਠਿੰਡਾ ਦੇ ਗੇਟ ਅੱਗੇ ਪਿੰਡ ਵਾਸੀਆਂ ਨੇ ਧਰਨਾ ਲਗਾਇਆ ਹੈ। ਇਸ ਮੌਕੇ ਰਾਮ ਸਿੰਘ ਬਰਾੜ, ਕੁਲਦੀਪ ਸਿੰਘ ਵੜਿੰਗ ਸਾਬਕਾ ਪੰਚ,ਕਰਮਤੇਜ ਸਿੰਘ ਦਿਉਣ ਨੇ ਦੱਸਿਆ ਕਿ ਇੰਸਟੀਚਿਊਸ਼ਨਜ਼ ਵਲੋਂ ਆਪਣੀਆਂ ਬੱਸਾਂ ਪਿੰਡ ਦੇ ਖਰੀਦ ਕੇਂਦਰ ’ਚ ਖੜ੍ਹੀਆਂ ਕੀਤੀਆਂ ਜਾਂਦੀਆਂ ਹਨ,ਪਰ ਇੰਸਟੀਚਿਊਸ਼ਨਜ਼ ਵਲੋਂ ਬੱਸਾਂ ਖੜਾਉਣ ਲਈ ਬਜਿੱਦ ਹੈ।

ਅਜੀਤ ਡੈਸਕ 13-08-2026

ਬੱਲੂਆਣਾ, (ਬਠਿੰਡਾ), 13 ਅਗਸਤ (ਗੁਰਨੈਬ ਸਾਜਨ)- ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦਿਉਣ ਬਠਿੰਡਾ ਦੇ ਗੇਟ ਅੱਗੇ ਪਿੰਡ ਵਾਸੀਆਂ ਨੇ ਧਰਨਾ ਲਗਾਇਆ ਹੈ। ਇਸ ਮੌਕੇ ਰਾਮ ਸਿੰਘ ਬਰਾੜ, ਕੁਲਦੀਪ ਸਿੰਘ ਵੜਿੰਗ ਸਾਬਕਾ ਪੰਚ,ਕਰਮਤੇਜ ਸਿੰਘ ਦਿਉਣ ਨੇ ਦੱਸਿਆ ਕਿ ਇੰਸਟੀਚਿਊਸ਼ਨਜ਼ ਵਲੋਂ ਆਪਣੀਆਂ ਬੱਸਾਂ ਪਿੰਡ ਦੇ ਖਰੀਦ ਕੇਂਦਰ ’ਚ ਖੜ੍ਹੀਆਂ ਕੀਤੀਆਂ ਜਾਂਦੀਆਂ ਹਨ,ਪਰ ਇੰਸਟੀਚਿਊਸ਼ਨਜ਼ ਵਲੋਂ ਬੱਸਾਂ ਖੜਾਉਣ ਲਈ ਬਜਿੱਦ ਹੈ। ਇੰਸਟੀਚਿਊਸ਼ਨਜ਼ ਵਿਚੋਂ ਕਿਸਾਨਾਂ ਦੇ ਖੇਤਾਂ ਲਈ ਲੰਘਦਾ ਨਹਿਰੀ ਖਾਲ ਦਾ ਪਾਣੀ ਖੇਤਾਂ ਨੂੰ ਲਾਉਣ ਸਮੇਂ ਕਿਸਾਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੰਸਥਾ ਦਾ ਪਾਣੀ  ਫ਼ਸਲਾਂ ਦਾ ਨੁਕਸਾਨ ਕਰਦਾ ਹੈ। ਉਹ ਰੋਕਿਆ ਜਾਵੇ। ਖਬਰ ਲਿਖੇ ਜਾਣ ਤੱਕ ਇੰਸਟੀਚਿਊਸ਼ਨਜ਼ ਦੇ ਪ੍ਰਬੰਧਕਾਂ ਨਾਲ ਕਿਸਾਨਾਂ ਦੀ ਮੀਟਿੰਗ ਜਾਰੀ ਹੈ।

ਪਿਛਲੀ ਖ਼ਬਰ ਹਜੂਰ ਸਾਹਿਬ ਨਾਂਦੇੜ ਵਿਖੇ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਅਗਲੀ ਖ਼ਬਰ ਯੂ.ਕੇ. ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ