ਕਟਾਰੀਆਂ (ਨਵਾਂਸ਼ਹਿਰ), 11 ਅਗਸਤ (ਪ੍ਰਮੀ ਸੰਧਵਾਂ) - ਨਵਾਂਸ਼ਹਿਰ ਦੇ ਪਿੰਡ ਸੰਧਵਾਂ ਵਿਖੇ ਬਲਵੀਰ ਸਿੰਘ ਸੰਧੂ ਦੇ ਘਰੋਂ ਲੱਖਾਂ ਦੀ ਨਗਦੀ ਤੇ ਸੋਨੇ ਦੇ ਗਹਿਣੇ ਚੋਰੀ ਹੋਣ ਦੀ ਖ਼ਬਰ ਹੈ। ਇਸ ਸੰਬੰਧੀ ਪੀੜਤ ਪਰਿਵਾਰ ਦੇ ਮੁਖੀ ਸੈਕਟਰੀ ਬਲਵੀਰ ਸਿੰਘ ਸੰਧੂ ਨੇ ਦੱਸਿਆ ਕਿ ਜਦੋ ਉਹ ਰੋਜ਼ਾਨਾ ਦੀ ਤਰਾ ਨਿਤਨੇਮ ਕਰਨ ਲਈ ਤੜਕੇ ਕਰੀਬ ਤਿੰਨ ਵਜੇ ਉਠੇ ਤਾਂ ਘਰ ਦੀਆਂ ਅਲਮਾਰੀਆਂ ਦਾ ਖਿਲਰਿਆ ਸਮਾਨ ਦੇਖ ਕੇ ਹੈਰਾਨ ਹੋ ਗਏ। ਪੀੜਤ ਸੈਕਟਰੀ ਬਲਵੀਰ ਸਿੰਘ ਦੱਸਿਆ ਕਿ ਚੋਰ ਘਰ ਵਿਚ ਪਈਆ ਸੇਫਾਂ ਦੇ ਤਾਲੇ ਤੋੜ ਕੇ ਕਰੀਬ ਤਿੰਨ ਲੱਖ ਪਚੀ ਹਜ਼ਾਰ ਰੁਪਏ ਦੀ ਨਗਦ ਰਾਸ਼ੀ ਤੇ ਕਰੀਬ ਢਾਈ ਤੋਲੇ ਸੋਨਾ ਲੈ ਕੇ ਫ਼ਰਾਰ ਹੋ ਚੁੱਕੇ ਸਨ। ਸਰਪੰਚ ਡਾ.ਜਗਨ ਨਾਥ ਹੀਰਾ,ਸਾਬਕਾ ਪੁਲਿਸ ਇੰਸਪੈਕਟਰ ਇਕਬਾਲ ਸਿੰਘ ਸੰਧਵਾਂ ,ਮਲਕੀਅਤ ਸਿੰਘ ਸੰਧੂ ਆਦਿ ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਰਾਤ ਸਮੇਂ ਪੁਲਿਸ ਦੀ ਗਸ਼ਤ ਵਧਾਈ ਜਾਵੇ।
ਤਾਜ਼ਾ ਖ਼ਬਰਾਂ
Free
ਘਰ 'ਚੋਂ ਲੱਖਾਂ ਦੀ ਨਗਦੀ ਤੇ ਸੋਨੇ ਦੇ ਗਹਿਣੇ ਚੋਰੀ
ਕਟਾਰੀਆਂ (ਨਵਾਂਸ਼ਹਿਰ), 11 ਅਗਸਤ (ਪ੍ਰਮੀ ਸੰਧਵਾਂ) - ਨਵਾਂਸ਼ਹਿਰ ਦੇ ਪਿੰਡ ਸੰਧਵਾਂ ਵਿਖੇ ਬਲਵੀਰ ਸਿੰਘ ਸੰਧੂ ਦੇ ਘਰੋਂ ਲੱਖਾਂ ਦੀ ਨਗਦੀ ਤੇ ਸੋਨੇ ਦੇ ਗਹਿਣੇ ਚੋਰੀ ਹੋਣ ਦੀ ਖ਼ਬਰ ਹੈ। ਇਸ ਸੰਬੰਧੀ ਪੀੜਤ ਪਰਿਵਾਰ ਦੇ ਮੁਖੀ ਸੈਕਟਰੀ ਬਲਵੀਰ ਸਿੰਘ ਸੰਧੂ...
ਅਜੀਤ ਡੈਸਕ
11-08-2026